ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਮਾਰਕਫੈਡ ਵਲੋਂ ਰਾਜਾਸਾਂਸੀ ਵਿਖੇ ਆਪਣੇ ਉਤਪਾਦਾਂ ਦੀ ਸੇਲ ਨੂੰ ਵੇਚਣ ਲਈ ਬੂਥ ਦੀ ਸ਼ੁਰੂਆਤ ਕੀਤੀ
ਗਈ। ਇਸ ਦਾ ਉਦਘਾਟਨ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਵਲੋਂ ਕੀਤਾ ਗਿਆ। ਇਸ ਮੌਕੇ ਸੰਘਾ ਨੇ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਅੰਦਰ ਮਾਰਕਫੈਡ ਦੇ 5 ਬੂਥ ਖੋਲ੍ਹੇ ਜਾਣੇ ਹਨ।ਜਿਨ੍ਹਾਂ ਵਿਚੋਂ ਇਹ ਪਹਿਲਾ ਬੂਥ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਸ ਬੂਥ ਰਾਹੀਂ ਮਾਰਕਫੈਡ ਦੇ ਵਧੀਆ ਕੁਆਲਿਟੀ ਦੇ ਵਸਤੂ ਮਿਲਕਫੈਡ (ਵੇਰਕਾ) ਦੇ ਪ੍ਰਾਡਕਟ ਇਲਾਕੇ ਦੇ ਲੋਕਾਂ ਤੱਕ ਵਾਜ਼ਬ ਕੀਮਤ `ਚ ਉਨ੍ਹਾਂ ਤੱਕ ਪਹੁੰਚਣਗੇ।ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਾਰਕਫੈਡ ਦੇ ਇਸ ਬੂਥ ਦਾ ਭਰਪੂਰ ਫਾਇਦਾ ਉਠਾਉਣ।
ਇਸ ਮੌਕੇ ਮਾਰਕਫੈਡ ਦੇ ਡਾਇਰੈਕਟਰ ਮਲੂਕ ਸਿੰਘ, ਦਲਜਿੰਦਰਬੀਰ ਸਿੰਘ ਵਿਰਕ ਡਾਇਰੈਕਟਰ ਮਿਲਕਫੈਡ, ਜਗਦੀਪ ਸਿੰਘ ਮਾਰਕਫੈਡ ਦੇ ਸੇਲਜ਼ ਅਫ਼ਸਰ, ਜਨਰਲ ਮੈਨੇਜ਼ਰ ਮਿਲਕਫੈਡ, ਮੈਨੇਜ਼ਰ ਮਿਲਕਫੈਡ ਅਤੇ ਪ੍ਰਧਾਨ ਰਾਜਾਸਾਂਸੀ ਨਗਰ ਕੌਂਸਲ ਵੀ ਹਾਜ਼ਰ ਸਨ।ਇਸ ਮੌਕੇ ਸਾਰਿਆਂ ਵਲੋਂ ਮਾਰਕਫੈਡ ਦੀ ਇਸ ਕਦਮ ਦੀ ਬਹੁਤ ਸ਼ਲਾਘਾ ਕੀਤੀ ਗਈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media