ਪਠਾਨਕੋਟ, 7 ਮਈ (ਪੰਜਾਬ ਪੋਸਟ ਬਿਉਰੋ) – ਅੰਤਰਰਾਸ਼ਟਰੀ ਰੈਡ ਕਰਾਸ ਦੇ ਬਾਨੀ ਸਰ ਜੀਨ ਹੈਨਰੀ ਡਿਊਨਾਂ ਦੇ ਜਨਮ ਦਿਹਾੜੇ ਤੇ 8 ਮਈ ਨੂੰ ਪੂਰੀ ਦੁਨੀਆਂ
ਵਿੱਚ ਵਿਸਵ ਰੈਡ ਕਰਾਸ ਦਿਵਸ ਤੇ ਤੋਰ ਤੇ ਮਨਾਇਆ ਜਾਂਦਾ ਹੈ।ਇਸ ਵਾਰ ਵੀ 8 ਮਈ ਨੂੰ ਜਿਲ੍ਹਾ ਪੱਧਰ ਤੇ ਵਿਸਵ ਰੈਡ ਕਰਾਸ ਦਿਵਸ ਰੈਡ ਕਰਾਸ ਸਕੂਲ ਫਾਰ ਬਲਾਇੰਡ ਚਿਲਡਰਨ ਮਾਡਲ ਟਾਊਨ ਪਠਾਨਕੋਟ ਜੋ ਕਿ ਸਰਕਾਰੀ ਐਲੀਮੈਂਟਰੀ ਸਕੂਲ ਮਾਡਲ ਟਾਊਨ ਵਿਖੇ ਸਵੇਰੇ 11.00 ਵਜੇ ਮਨਾਇਆ ਜਾਵੇਗਾ।ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ-ਕਮ-ਪ੍ਰਧਾਨ ਜਿਲ੍ਹਾ ਰੈਡ ਕਰਾਸ ਸੋਸਾਇਟੀ ਪਠਾਨਕੋਟ ਨੇ ਕੀਤਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੈਡ ਕਰਾਸ ਸਕੂਲ ਫਾਰ ਬਲਾਇੰਡ ਚਿੰਲਡਰਨ ਮਾਡਲ ਟਾਊਨ ਪਠਾਨਕੋਟ ਜੋ ਕਿ ਸਰਕਾਰੀ ਐਲੀਮੈਂਟਰੀ ਸਕੂਲ ਮਾਡਲ ਟਾਊਨ ਪਠਾਨਕੋਟ ਵਿਖੇ ਚਲ ਰਿਹਾ ਹੈ ਵਿਖੇ ਸਿਵਲ ਹਸਪਤਾਲ ਵੱਲੋਂ ਇਕ ਮੈਡੀਕਲ ਕੈਂਪ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਰੋਗੀਆਂ ਦਾ ਚੈਕਅੱਪ ਅਤੇ ਇਲਾਜ ਫ੍ਰੀ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਲ੍ਹਾ ਪਠਾਨਕੋਟ ਵਿਖੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਅੰਦਰ ਸੈਮੀਨਾਰ ਅਤੇ ਭਾਸਣ ਮੁਕਾਬਲੇ ਆਯੋਜਿਤ ਕੀਤੇ ਜਾ ਰਹੇ ਹਨ।ਉਨ੍ਹ੍ਹਾਂ ਦੱਸਿਆ ਕਿ ਕਾਰਜਸਾਧਕ ਅਫਸ਼ਰ ਸੁਜਾਨਪੁਰ ਅਤੇ ਨਰੋਟ ਜੈਮਲ ਸਿੰਘ ਵੱਲੋਂ ਆਪਣੇ ਆਪਣੇ ਪੱਧਰ ਤੇ ਵਿਸਵ ਰੈਡ ਕਰਾਸ ਦਿਵਸ ਮਨਾਇਆ ਜਾਵੇਗਾ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media