ਨਵੀਂ ਦਿੱਲੀ, 7 ਮਈ (ਪੰਜਾਬ ਪੋਸਟ ਬਿਊਰੋ) – ਸਿੱਖ ਇਤਿਹਾਸ ਅਤੇ ਸਹਿਤ ’ਤੇ ਕਈ ਕਿਤਾਬਾਂ ਲਿੱਖਣ ਵਾਲੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਸਾਬਕਾ
ਵਾਇਸ ਪ੍ਰਿੰਸੀਪਲ ਡਾ. ਹਰਬੰਸ ਸਿੰਘ ਚਾਵਲਾ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਚਾਂਸਲਰ ਡਾ. ਜਸਪਾਲ ਸਿੰਘ, ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸਾਬਕਾ ਕਮੇਟੀ ਮੈਂਬਰ ਪ੍ਰੋ. ਹਰਮਿੰਦਰ ਸਿੰਘ ਅਤੇ ਗੁਰੂ ਨਾਨਕ ਦੇਵ ਖਾਲਸਾ ਕਾਲਜ ਦੀ ਸਾਬਕਾ ਵਾਇਸ ਪ੍ਰਿੰਸੀਪਲ ਡਾ. ਹਰਬੰਸ ਕੌਰ ਸਾਗੂ ਨੇ ਡਾ. ਚਾਵਲਾ ਦੇ ਗ੍ਰਹਿ ਪੁੱਜ ਕੇ ਉਨ੍ਹਾਂ ਵੱਲੋਂ ਕੌਮ ਪ੍ਰਤੀ ਕੀਤੀ ਗਈ ਸੇਵਾਵਾਂ ਨੂੰ ਮੁਖ ਰਖਦੇ ਹੋਏ ਸ਼ਾਲ, ਸਿਰੋਪਾ, ਸ਼੍ਰੀ ਸਾਹਿਬ ਅਤੇ ਮਾਇਕ ਸਹਾਇਤਾ ਦਾ ਚੈਕ ਦੇ ਸਨਮਾਨਿਤ ਕੀਤਾ।
ਦਰਅਸਲ ਡਾ. ਚਾਵਲਾ ਦਾ ਸਨਮਾਨ ਵਿਸ਼ਾਖੀ ਸਮਾਗਮ ’ਚ ਕਮੇਟੀ ਵੱਲੋਂ ਕਰਨ ਦਾ ਫੈਸਲਾ ਲਿਆ ਗਿਆ ਸੀ ਪਰ ਸਿਹਤ ਠੀਕ ਨਾ ਹੋਣ ਕਰਕੇ ਡਾ. ਚਾਵਲਾ ਸਮਾਗਮ ’ਚ ਹਾਜ਼ਰੀ ਨਹੀਂ ਭਰ ਸਕੇ ਸਨ। ਇੱਥੇ ਦੱਸ ਦੇਈਏ ਕਿ ਬੀਤੇ ਲੰਬੇ ਸਮੇਂ ਤੋਂ ਡਾ. ਚਾਵਲਾ ਅਤੇ ਮਾਤਾ ਸੁੰਦਰੀ ਕਾਲਜ ਦੀ ਸਾਬਕਾ ਪਿ੍ਰੰਸੀਪਲ ਡਾ. ਮਹਿੰਦਰ ਕੌਰ ਗਿੱਲ ਨੂੰ ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਵੱਲੋਂ ਮਾਸਿਕ ਫੌਲੋਸ਼ਿੱਪ ਵੀ ਦਿੱਤੀ ਜਾ ਰਹੀ ਹੈ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਦਿੱਲੀ ਕਮੇਟੀ ਲਈ ਡਾ. ਚਾਵਲਾ ਨੂੰ ਸਨਮਾਨਿਤ ਕਰਨਾ ਮਾਣ ਵਾਲੀ ਗੱਲ ਹੈ।ਜੇਕਰ ਕਮੇਟੀਆਂ ਆਪਣੇ ਲੇਖਕਾਂ ਅਤੇ ਸਹਿਤਕਾਰਾਂ ਦਾ ਲੋੜੀਂਦਾ ਸਨਮਾਨ ਬਹਾਲ ਰੱਖਣਗੀਆ ਤਾਂ ਸਿੱਖ ਇਤਿਹਾਸ ਦੇ ਸੁਰੱਖਿਅਤ ਹੱਥਾਂ ’ਚ ਰਹਿਣ ਦੇ ਮੌਕੇ ਵੱਧ ਜਾਣਗੇ।ਇਸ ਕਰਕੇ ਅਜਿਹੇ ਉਪਰਾਲੇ ਲੇਖਕਾਂ ਨੂੰ ਚੰਗਾ ਹੁੰਗਾਰਾ ਦੇਣ ਦੇ ਨਾਲ ਹੀ ਸਿੱਖ ਇਤਿਹਾਸ ਦੀ ਸੁਰੱਖਿਆ ’ਚ ਵੱਡੀ ਭੂਮਿਕਾ ਨਿਭਾਉਂਦੇ ਹਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media