Thursday, June 18, 2026

ਸ਼ਾਇਰ ਚੰਨ ਅਮਰੀਕ ਦੀ ਕਾਵਿ ਪੁਸਤਕ `ਮੈਂ ਜੋ ਚਾਹਿਆ` ਹੋਈ ਲੋਕ ਅਰਪਿਤ

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸੰਗਮ ਵਲੋਂ ਕਰਵਾਏ ਜਾਂਦੇ ‘ਪੁਸਤਕਾਂ ਸੰਗ ਸੰਵਾਦ’ ਸਮਾਗਮਾਂ ਦੀ ਲੜੀ ਤਹਿਤ PPN0705201807ਅੱਜ ਸਭਾ ਦੇ ਜਨਰਲ ਸਕੱਤਰ ਸ਼ਾਇਰ ਮਲਵਿੰਦਰ ਦੇ ਗ੍ਰਹਿ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿਚ ਚਰਚਿਤ ਸ਼ਾਇਰ ਚੰਨ ਅਮਰੀਕ ਦੀ ਪਲੇਠੀ ਕਾਵਿ ਪੁਸਤਕ ‘ਮੈਂ ਜੋ ਚਾਹਿਆ’ ਲੋਕ ਅਰਪਿਤ ਕੀਤੀ ਗਈ ਅਤੇ ਹਾਜ਼ਰ ਸਾਹਿਤਕਾਰਾਂ ਨੇ ਪੁਸਤਕ ’ਤੇ ਵਿਚਾਰ-ਚਰਚਾ ਕੀਤੀ।ਸੰਖੇਪ ਪਰ ਅਰਥ ਭਰਪੂਰ ਇਸ ਸਾਹਿਤਕ ਸਮਾਗਮ ਦਾ ਆਗਾਜ਼ ਸਭਾ ਦੇ ਪ੍ਰਧਾਨ ਸਰਬਜੀਤ ਸੰਧੂ ਨੇ ਸਵਾਗਤੀ ਸ਼ਬਦਾਂ ਨਾਲ ਕੀਤਾ।ਲੇਖਕ ਰਜਿੰਦਰ ਮਾਜ਼ੀ ਵਲੋਂ ਚਰਚਾ ਅਧੀਨ ਨਵ ਪ੍ਰਕਾਸ਼ਿਤ ਪੁਸਤਕ ‘ਮੈਂ ਜੋ ਚਾਹਿਆ’ ਬਾਰੇ ਚਰਚਾ ਕਰਦਿਆਂ ਕਿਹਾ ਕਿ ਚੰਨ ਅਮਰੀਕ ਆਪਣੀਆਂ ਚਾਰ ਸਤਰਾਂ ਦੇ ਕਾਵਿ ਰੰਗ ਰਾਹੀਂ ਸਮਾਜਿਕ ਨਾ ਬਰਾਬਰੀ, ਅਨਿਆਂ, ਗਲਤ ਨੀਤੀਆਂ ਅਤੇ ਮਜ਼ਦੂਰਾਂ ਦੀ ਲੁੱਟ-ਖਸੁੱਟ ਨੂੰ ਖੁੱਲ੍ਹ ਕੇ ਭੰਡਦਾ ਹੈ।
          ਕਥਾਕਾਰ ਦੀਪ ਦਵਿੰਦਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਾਵਿ ਪੁਸਤਕ ਦੀ ਸਮੁੱਚੀ ਸ਼ੈਲੀ ਮਾਨਵੀ ਸਰੋਕਾਰਾਂ ਅਤੇ ਹਾਸ਼ੀਆ-ਗ੍ਰਸਤ ਲੋਕਾਂ ਦੇ ਹੱਕ ਵਿਚ ਭੁਗਤਦੀ ਹੈ।ਸ਼ਾਇਰ ਮਲਵਿੰਦਰ ਅਤੇ ਜਗਤਾਰ ਗਿੱਲ ਨੇ ਕਿਹਾ ਕਿ ਚੰਨ ਅਮਰੀਕ ਆਪਣੀ ਸ਼ਾਇਰੀ ਰਾਹੀਂ ਬਹੁ-ਪੱਖੀ ਸਮਾਜਿਕ ਸਮਝ ਨੂੰ ਉਜਾਗਰ ਕਰਨ ਦੇ ਸਮਰੱਥ ਹੈ।ਮਨਮੋਹਨ ਸਿੰਘ ਢਿੱਲੋਂ ਅਤੇ ਡਾ. ਕਾਬਲ ਸਿੰਘ ਸੰਧੂ ਨੇ ਕਿਹਾ ਕਿ ਅਜਿਹੀਆਂ ਪੁਸਤਕਾਂ ਸਮਾਜਿਕ ਚੇਤਨਾ ਦੇ ਨਾਲ-ਨਾਲ ਮਨੁੱਖ ਅੰਦਰ ਸਹਿਜਤਾ ਪੈਦਾ ਕਰਨ ਵਿਚ ਸਹਾਈ ਹੁੰਦੀਆਂ ਹਨ।ਸ੍ਰੀਮਤੀ ਵਿਪਨ ਗਿੱਲ, ਕਲਿਆਣ ਅੰਮ੍ਰਿਤਸਰੀ ਅਤੇ ਜਸਵੰਤ ਸਿੰਘ ਧਾਪ ਨੇ ਚੰਨ ਅਮਰੀਕ ਨੂੰ ਵਧਾਈ ਦਿੰਦਿਆ ਸਭਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਚੰਨ ਅਮਰੀਕ ਨੇ ਆਪਣੀਆਂ ਖੂਬਸੂਰਤ ਰਚਨਾਵਾਂ ‘ਯਾਦਾਂ ’ਚ ਮਾਂ’ ਅਤੇ ‘ਘੁੱਗੀਆਂ ਦੇ ਸੰਗ’ ਸੁਣਾਈਆਂ। ਅੰਤ ਵਿਚ ਮੈਡਮ ਬਲਵਿੰਦਰ ਕੌਰ ਰੰਧਾਵਾ ਨੇ ਆਏ ਅਦੀਬਾਂ ਦਾ ਧੰਨਵਾਦ ਕੀਤਾ।
 

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply