Sunday, June 14, 2026

ਦਰਸਕਾਂ ਨੂੰ ਪਸੰਦ ਆਵੇਗੀ ਮੇਰੀ ਪਹਿਲੀ ਪੰਜਾਬੀ ਫਿਲਮ – ਵੈਭਵੀ ਜੋਸ਼ੀ

ਕਿਹਾ ਸਾਉਥ ਫਿਲਮਾਂ ਦੇ ਬਾਅਦ ਪੰਜਾਬੀ ਫਿਲਮਾਂ ਵਿੱਚ ਕੰਮ ਕਰਨਾ ਚੰਗਾ ਲੱਗਾ
ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਪੰਜਾਬ ਦਾ ਖਾਣਾ ਪੀਣਾ ਅਤੇ ਕਲਚਰ ਹੀ ਅਜਿਹਾ ਹੈ, ਜੋ ਹਰ ਆਦਮੀ ਨੂੰ ਆਪਣੇ ਵੱਲ ਖਿੱਚਦਾ Vaibhavi Joshiਹੈ।ਇਸੇ ਤਰਾਂ ਸਾਉਥ ਫਿਲਮਾਂ ਵਿੱਚ ਰੁਮਾਂਸ ਤੇ ਐਕਸ਼ਨ ਦੇ ਨਾਲ-ਨਾਲ ਫਿਲਮੀ ਐਕਟਰਸਾਂ ਦੀ ਸੁੰਦਰਤਾ ਵੀ ਕਲਾਮ ਦੀ ਹੁੰਦੀ ਹੈ।
    ਬਤੋਰ ਐਕਟਰੈਸ ਵੈਭਵੀ ਜੋਸ਼ੀ ਦੀ ਸਾਊਥ ਫਿਲਮਾਂ ਵਿੱਚ ਆਪਣੀ ਦਮਦਾਰ ਭੂਮਿਕਾ ਹਮੇਸ਼ਾਂ ਸੁਰਖੀਆਂ ਵਿਚ ਰਹਿੰਦੀ ਹੈ।ਵੈਭਵੀ ਜੋਸ਼ੀ ਦੀ ਜੇਕਰ ਗੱਲ ਕਰੀਏ ਤਾਂ ਮਾਇਆ ਨਗਰੀ ਵਿੱਚ ਪਲ ਕੇ ਜਵਾਨ ਹੋ ਕੇ ਉਸ ਨੇ ਆਪਣੀ ਪੜਾਈ ਵੀ ਮੁੰਬਈ ਤੋਂ ਹੀ ਕੀਤੀ ।ਉਸ ਨੇ ਸਕੁਲੀ ਵਿਦਿਆ ਦੇ ਨਾਲ-ਨਾਲ ਜਨਰਲਿਜਮ ਦੀ ਡਿਗਰੀ ਵੀ ਹਾਸਲ ਕੀਤੀ, ਲੇਕਿਨ ਭਗਵਾਨ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ, ਇਸ ਲਈ ਰਿਪੋਰਟਰ ਦੀ ਬਜ਼ਾਏ ਉਹ ਸਾਊਥ ਫਿਲਮਾਂ ਦੀ ਐਕਟਰੈਸ ਬਣ ਗਈ।
ਵੈਭਵੀ ਜੋਸ਼ੀ ਨੇ ਖੁੱਦ ਵੀ ਦੱਸਿਆ ਕਿ ਜਿਥੇ ਉਹ ਰਿਪੋਰਟਰ ਬਨਣਾ ਚਾਹੁੰਦੀ ਸੀ, ਉਥੇੇ ਉਹ ਕਾਲਜ ਸਮੇਂ ਹੀ ਬਾਲੀਵੁੱਡ ਦੇ ਮਸ਼ਹੂਰ ਕੋਰੀਓਗਰਾਫਰ ਰੈੰਬੋ  ਡਿਸੂਜਾ ਕੋਲ ਡਾਂਸ ਸਿੱਖਣ ਲਈ ਵੀ ਜਾਂਦੀ ਸੀ ਅਤੇ ਉਨ੍ਹਾਂ ਨੇ ਹੀ ਉਸ ਨੂੰ ਐਕਟਿੰਗ ਦੇ ਖੇਤਰ `ਚ ਜਾਣ ਦੀ ਸਲਾਹ ਦਿੱਤੀ।ਇਸ ਤਰਾਂ ਉਨਾਂ ਦੇ ਕਹਿਣ `ਤੇ ਹੀ ਫਿਲਮਾਂ ਵਿੱਚ ਜਾਣ ਲਈ ਐਕਟਿੰਗ ਸਿੱਖੀ।ਜਿਸ ਉਪਰੰਤ ਉਸ ਨੂੰ ਕਈ ਸਾਊਥ ਦੀਆਂ ਫਿਲਮਾਂ ਮਿਲੀਆਂ ਅਤੇ ਇੱਕ ਫਿਲਮ ਦਾ ਨਾਮ ਸੀ ਮੀਨਾ।ਇਸ ਸਾਉਥ ਦੀ ਫਿਲਮ ਨ ਹੀੇ ਫਿਲਮ ਇੰਡਸਟਰੀ ਵਿੱਚ ਉਸ ਦੀ ਪਹਿਚਾਣ ਬਣਾਈ ਅਤੇ ਬਾਲੀਵੁਡ ਫਿਲਮਾਂ ਵਿੱਚ ਵੀ ਕੰਮ ਮਿਲਣਾ ਸ਼ਰੂ ਹੋ ਗਿਆ।ਵੈਭਵੀ ਜੋਸ਼ੀ ਨੇ ਦੱਸਿਆ ਕਿ ਉਸ ਨੂੰ ਇੱਕ ਹਿੰਦੀ ਫਿਲਮ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ, ਜਿਸ ਦਾ ਨਾਮ ਹੈ, `ਤੁਹਾਡੇ ਪਿਆਰ ਵਿੱਚ` ਅਤੇ ਇਹ ਛੇਤੀ ਹੀ ਰਲੀਜ ਹੋਣ ਵਾਲੀ ਹੈ।
ਵੈਭਵੀ ਜੋਸ਼ੀ ਨੇ ਕਿਹਾ ਕਿ ਉਹ ਰਹਿੰਦੀ ਚਾਹੇ ਮੁੰਬਈ ਵਿੱਚ ਹੈ, ਪਰ ਦਿਲ ਪੰਜਾਬ ਵਿੱਚ ਹੈ।ਇਸ ਦਾ ਕਾਰਣ ਹੈ ਕਿ ਉਸ ਨੂੰ ਬਚਪਨ ਤੋਂ ਹੀ ਪੰਜਾਬੀ ਕਲਚਰ, ਪੰਜਾਬੀ ਖਾਣਾ ਅਤੇ ਪੰਜਾਬੀਆਂ ਦਾ ਪਿਆਰ ਬਹੁਤ ਪਸੰਦ ਹੈ ਅਤੇ ਉਹ ਕਈ ਵਾਰ ਪੰਜਾਬ ਵਿੱਚ ਆ ਚੁੱਕੀ ਹੈ।ਵੈਭਵੀ ਜੋਸ਼ੀ ਕਹਿੰਦੀ ਹੈ ਕਿ ਚਾਹੇ ਉਸ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ, ਪਰ ਪੰਜਾਬ ਵਿੱਚ ਪੰਜਾਬੀ ਸੁਣਨਾ ਅਤੇ ਬੋਲਣਾ ਚੰਗਾ ਲੱਗਦਾ ਹੈ। ਇਸੇ ਕਰ ਕੇ ਹੀ ਇਹ ਫੈਸਲਾ ਲਿਆ ਕਿ ਜੇਕਰ ਉਸ ਨੂੰ ਪੰਜਾਬੀ ਫਿਲਮ ਦੀ ਕਹਾਣੀ ਚੰਗੀ ਲੱਗੀ ਤਾਂ ਮੈਂ ਪੰਜਾਬੀ ਫਿਲਮ ਵਿੱਚ ਰੋਲ ਜਰੂਰ ਕਰੇਗੀ। ਹੁਣ ਉਸ ਦੀ ਭਗਵਾਨ ਨੇ ਸੁਣ ਲਈ ਅਤੇ ਪੰਜਾਬੀ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣ ਦਾ ਆਫਰ ਆਇਆ ਤਾਂ ਉਸ ਨੇ ਜਦੋਂ ਫਿਲਮ ਦੀ ਕਹਾਣੀ ਪੜ੍ਹੀ ਤਾਂ ਬਹੁਤ ਚੰਗੀ ਲੱਗੀ ਅਤੇ ਪੰਜਾਬੀ ਫਿਲਮ ਸਾਇਨ ਕਰ ਲਈ, ਜਿਸ ਦਾ ਨਾਮ ਹੈ  ।
    ਵੈਭਵੀ ਜੋਸ਼ੀ ਨੇ ਕਿਹਾ ਕਿ ਫਿਲਮ  11 ਮਈ ਨੂੰ ਵਿਸ਼ਵ ਪੱਧਰ `ਤੇ ਰਿਲੀਜ਼ ਹੋ ਰਹੀ ਹੈ।ਫਿਲਮ ਵਿੱਚ ਪੰਜਾਬ ਦੇ ਮਸ਼ਹੂਰ ਐਕਟਰ, ਨਿਰਦੇਸ਼ਕ ਨਵ ਬਾਜਵਾ ਹਨ, ਜੋ ਪਹਿਲਾਂ ਵੀ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱੱਚ ਆਪਣੀ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ।ਇਸ ਫਿਲਮ ਦੀ ਸ਼ੂਟਿੰਗ ਚੰਡੀਗੜ, ਰਾਜਸਥਾਨ, ਦਿੱਲੀ  ਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੋਈ ਹੈ।ਉਸ ਨੇ ਕਿਹਾ ਕਿ ਉਸ ਨੂੰ ਪੰਜਾਬੀ ਨਹੀਂ ਆਉਂਦੀ ਇਸ ਲਈ ਸਿਕਰਪਟ ਤੇ ਫਿਲਮ ਦੇ ਡਾਇਲਾਗ ਇੰਗਲਿਸ਼ ਵਿੱਚ ਲਿਖ ਕੇ ਦਿੱਤੇ ਜਾਂਦੇ ਸਨ ਅਤੇ ਉਹ ਜਦੋਂ ਪੰਜਾਬੀ ਵਿੱਚ ਫਿਲਮ  ਦੇ ਡਾਇਲਾਗ ਬੋਲਦੀ ਸੀ ਤਾਂ ਚੰਗਾ ਲੱਗਦਾ ਸੀ।ਫਿਲਮ ਦੀ ਕਹਾਣੀ 1955  ਦੇ ਦੋਰ ਤੋਂ ਸ਼ਰੂ ਹੋ ਕੇ 2018 ਦੇ ਦੌਰ `ਚ ਖਤਮ ਹੁੰਦੀ ਹੈ।ਇਸ ਫਿਲਮ ਵਿੱਚ ਬਿਲਕੁੱਲ ਸਿੱਧੀ ਸਾਦੀ ਗਾਂਵਾਂ ਵਰਗੀ ਸੁਸ਼ੀਲ ਕੁੜੀ ਦਾ ਰੋਲ ਸੀ।ਫਿਲਮ ਰੁਮਾਂਸ ਦੇ ਨਾਲ-ਨਾਲ ਪਰਿਵਾਰਕ ਫਿਲਮ ਵੀ ਹੈ।ਜੋ ਕਾਮੇਡੀ ਦਾ ਤੜਕਾ ਲੱਗਾ ਹੋਇਆ ਹੈ, ਸਭ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗਾ।ਫਿਲਮ ਦੇ ਨਿਰਦੇਸ਼ਕ ਤੇ ਹੀਰੋ ਨਵ ਬਾਜਵਾ ਤੋਂ ਇਲਾਵਾ ਸਤਿੰਦਰ ਸੱਤੀ, ਬੀ. ਐਨ ਸ਼ਰਮਾ,  ਗੁਰਪ੍ਰੀਤ ਗੁੱਗੀ ਵੀ ਆਪਣੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਣਉਗੇ।ਫਿਲਮ ਦੇ ਗਾਣੇ ਵੀ ਬਹੁਤ ਚੰਗੇ ਹਨ, ਜੋ ਦਰਸ਼ਕਾਂ ਨੂੰ ਫਿਲਮ ਦੇ ਦੀਵਾਨੇ ਬਣਾਉਣਗੇ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply