Wednesday, June 26, 2024

ਸੁਲਤਾਨ-ਉਲ-ਕੋਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਪ੍ਰਸ਼ਨਾਵਲੀ ਰਲੀਜ਼

ਦਿੱਲੀ, 10 ਮਈ (ਪੰਜਾਬ ਪੋਸਟ ਬਿਊਰੋ) – ਦਿੱਲੀ ਫਤਹਿ ਦਿਵਸ ਅਤੇ ਸੁਲਤਾਨ-ਉਲ-ਕੋਮ ਸਰਦਾਰ ਜੱਸਾ ਸਿੰਘ ਆਹਲੁਵਾਲੀਆ ਦੇ 300 ਸਾਲਾ ਜਨਮ ਦਿਵਸ PPN1005201820ਮੌਕੇ ਗੁਰੂ ਨਗਰੀ ਅੰਮ੍ਰਿਤਸਰ ਵਾਸੀ ਗੁਰਸ਼ਰਨ ਸਿੰਘ ਬੱਬਰ ਦੀ ਲਿਖੀ ਪੁਸਤਕ “ਸੁਲਤਾਨ-ਉਲ-ਕੋਮ ਸ੍ਰ. ਜੱਸਾ ਸਿੰਘ ਆਹੁਲੂਵਾਲੀਆ ਪ੍ਰਸ਼ਨਾਵੀ” ਪੁਸਤਕ ਦਿੱਲੀ ਦੇ ਲਾਲ ਕਿਲ੍ਹਾ ਵਿਖੇ ਗਿਆਨੀ ਗੁਰਬਚਨ ਸਿੰਘ ਸ੍ਰੀ ਅਕਾਲ ਤਖਤ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਚੇਅਰਮੈਨ ਧਰਮ ਪ੍ਰਚਾਰ ਕਮੇਟੀ ਰਾਣਾ ਪਰਮਜੀਤ ਸਿੰਘ, ਬਾਬਾ ਨਿਰਮਲ ਸਿੰਘ ਬਾਬਾ ਬੁੱਢਾ ਦਲ ਆਦਿ ਨੇ ਰਲੀਜ਼ ਕੀਤੀ। ਇਸ ਸਮੇਂ  ਗੁਰਸ਼ਰਨ ਸਿੰਘ ਬੱਬਰ ਨੂੰ ਸ਼ਾਲ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਵੀ ਕੀਤਾ ਗਿਆ।PPN1005201821
ਲੇਖਕ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਮੁੱਢਲਾ ਜੀਵਨ, ਮਾਤਾ ਸੁੰਦਰੀ ਜੀ ਦਾ ਆਸ਼ੀਰਵਾਦ, ਹਿੰਦੂ ਬਹੂ ਬੇਟੀਆਂ ਨੂੰ ਗਜ਼ਨਵੀ ਪਾਸੋਂ ਛੁਡਾ ਕੇ ਘਰੋ-ਘਰੀ ਪਹੁੰਚਾਉਣਾ, ਸ੍ਰੀ ਹਰਿਮੰਦਰ ਸਾਹਿਬ ਦਾ ਨਵ ਨਿਰਮਾਣ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਨਿਭਾਈ ਗਈ ਸੇਵਾ ਅਤੇ ਦਿੱਲੀ ਲਾਲ ਕਿਲੇ ਉਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣਾ ਆਦਿ ਘਟਨਾਵਾਂ ਦਾ ਵਰਨਣ ਸਵਾਲ-ਜਵਾਬ ਵਿੱਚ ਕੀਤਾ ਗਿਆ ਹੈ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਫਾਂਸੀ ਤੋਂ ਬਚਿਆ ਨੌਜਵਾਨ ਸੁਖਵੀਰ ਵਤਨ ਪਰਤਿਆ

ਅੰਮ੍ਰਿਤਸਰ, 17 ਜੂਨ (ਸੁਖਬੀਰ ਸਿੰਘ) – ਕੌਮਾਂਤਰੀ ਹੱਦਾਂ-ਸਰਹੱਦਾਂ ਤੋਂ ਉਤੇ ਉਠਦਿਆਂ ਦੇਸ਼ ਵਿਦੇਸ਼ ਵਿੱਚ ਲੋੜਵੰਦਾਂ …

Leave a Reply