
ਅੰਮ੍ਰਿਤਸਰ, ੨੨ ਫਰਵਰੀ (ਪ੍ਰੀਤਮ ਸਿੰਘ)-ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸਥਾਨਕ ਮਾਡਲ ਟਾਊਨ ਮੰਦਿਰ ‘ਚ ਮਾਤਾ ਲਾਲ ਦੇਵੀ ਜੀ ਦੇ ਜਨਮ ਦਿਵਸ ਮੌਕੇ ‘ਤੇ ਮੱਥਾ ਟੇਕਿਆ। ਇਸ ਮੌਕੇ ‘ਤੇ ਮਹੰਤ ਸੂਰਜ ਪ੍ਰਕਾਸ਼ ਨੇ ਸ: ਛੀਨਾ ਨੂੰ ਗਲੇ ਲਾਕੇ ਉਨ੍ਹਾਂ ਅਸ਼ੀਰਵਾਦ ਦਿੱਤਾ। ਸੰਤ ਸੂਰਜ ਪ੍ਰਕਾਸ਼ ਨੇ ਸ: ਛੀਨਾ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਟਿਕਟ ਦੇਣ ਦੀ ਅਪੀਲ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ: ਛੀਨਾ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨਾਲ ਭਾਜਪਾ ਅੰਮ੍ਰਿਤਸਰ ਦੇ ਜ਼ਿਲ੍ਹਾ ਯੂਥ ਪ੍ਰਧਾਨ ਅਵਿਨਾਸ਼ ਸ਼ੈਲਾ, ਅਮਨ ਸ਼ਰਮਾ ਯੂਥ ਅਕਾਲੀ ਦਲ ਆਗੂ, ਭਾਜਪਾ ਸਪੋਰਟਸ ਸੈੱਲ ਦੇ ਕਨਵੀਨਰ ਮਨਰਾਜ ਛੀਨਾ, ਕਮਲ ਨੈਨ, ਮੰਗਾ ਨਰਾਇਣਗੜ੍ਹ, ਪ੍ਰੀਤਮ ਸਿੰਘ ਸਮੇਤ ਹੋਰ ਵਰਕਰ ਮੌਜ਼ੂਦ ਸਨ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media