Thursday, September 19, 2024

ਦਾਦਾ–ਦਾਦੀ, ਨਾਨਾ-ਨਾਨੀ ਨੂੰ ਸਮਰਪਿਤ ਗਰੈਡ ਪੇਰੈਂਟਸ ਡੇ ਮਨਾਇਆ ਗਿਆ

PPN220221

ਅੰਮ੍ਰਿਤਸਰ 22 ਫਰਵਰੀ ( ਪੰਜਾਬ ਪੋਸਟ ਬਿਊਰੋ)-ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀਅਰ ਸਕੈ: ਸਕੂਲ ਮਜੀਠਾ ਰੋਡ ਬਾਈਪਾਸ ਸਕੂਲ ਦੇ ਖੁੱਲੇ ਵਿਹੜੇ ਵਿੱਚ ਸਾਡੇ ਵੱਡਿਆਂ ਜਿਵੇ ਕਿ ਦਾਦਾ–ਦਾਦੀ, ਨਾਨਾ-ਨਾਨੀ ਨੂੰ ਸਮਰਪਿਤ ਗਰੈਡ ਪੇਰੈਂਟਸ ਡੇ ਮਨਾਇਆ ਗਿਆ। ਜਿਸ ਵਿੱਚ ਬਚਿੱਆ ਨੇ ਆਪਣੇ ਵੱਡਿਆਂ ਪ੍ਰਤੀ ਆਪਣੇ ਮਨ ਦੇ ਭਾਵ ਬਹੁਤ ਹੀ ਸੁੱਚਜੇ ਢੰਗ ਨਾਲ ਪੇਸ਼ ਕੀਤੇ।ਪ੍ਰੋਗਰਾਮ ਦਾ ਆਰੰਭ ਪ੍ਰਮਾਤਮਾ ਦਾ ਅਸ਼ੀਰਵਾਦ ਲੈਦਿਆ ਸ਼ਬਦ ਨਾਲ ਕੀਤੀ ਗਈ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਦਪਿੰਦਰ ਕੋਰ ਨੇ ਸਕੂਲ ਦੇ ਮੈਂਬਰ ਇੰਚਾਰਜ ਸ: ਮਨਮੋਹਨ ਸਿੰਘ ਸੇਠੀ, ਸ: ਹਰਮਿੰਦਰ ਸਿੰਘ ਅਤੇ ਫਾਊਂਡਰ ਪ੍ਰਿੰਸੀਪਲ ਮਿਸਿਜ ਬੀ ਮਨਮੋਹਨ ਸਿੰਘ ਦਾ ਫੁੱਲਾਂ ਨਾਲ ਸਵਾਗਤ ਕੀਤਾ ਅਤੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਕਿਹਾ।ਓੁਹਨਾ ਨੇ ਵਿਦਿਆਰਥੀਆ ਨੂੰ ਸਾਡੇ ਜੀਵਨ ਵਿੱਚ ਵੱਡਿਆਂ ਦੀ ਅਹਿਮਿਅਤ ਬਾਰੇ ਦੱਸਿਆ।ਪ੍ਰੋਗਰਾਮ ਵਿੱਚ ਵੱਖ ਵੱਖ ਰਾਜਾਂ ਜਿਵੇ ਪੰਜਾਬ , ਕਸ਼ਮੀਰ, ਗੁਜਰਾਤ, ਹਿਮਾਚਲ ਆਦਿ ਨਾਲ ਸੰਬਧਿਤ ਲੋਕ ਨਾਚ ਪੇਸ਼ ਕੀਤੇ ਗਏ।ਰੰਗ ਬਿੰਰਗੇ ਪਹਿਰਾਵੇ ਵਿੱਚ ਵਿਦਿਆਰਥੀ ਬਹੁਤ ਮਨਮੋਹਕ ਲਗ ਰਹੇ ਸੀ। ਬਚਿਆਂ ਵਲੋ ਬਣਾਏ ਗਏ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਜਿਸ ਦੀ ਸ: ਰਾਜਮਹਿੰਦਰ ਸਿੰਘ ਮਜੀਠਾ ਜੀ ਨੇ ਬਹੁਤ ਪ੍ਰਸੰਸਾ ਕੀਤੀ।ਸ: ਮਨਮੋਹਨ ਸਿੰਘ ਸੇਠੀ ਨੇ ਵੀ ਪ੍ਰਿੰਸੀਪਲ ਮੈਡਮ ਦੀ ਯੋਗ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕੀਤੀ।ਮੈਂਬਰ ਇੰਚਾਰਜ ਸ: ਹਰਮਿੰਦਰ ਸਿੰਘ ਨੇ ਕਿਹਾ ਕਿ ਇਸ ਤਰਾਂ ਲਗ ਰਿਹਾ ਹੈ ਜਿਵੇ ਪੂਰੇ ਭਾਰਤ ਦੀ ਸੈਰ ਕਰ ਲਈ ਹੋਵੇ। ਉਹਨਾ ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋ ਧੰਨਵਾਦ ਕੀਤਾ।ਸਕੂਲ ਵਲੋ ਕਰਵਾਇਆ ਇਹ ਪ੍ਰੋਗਰਾਮ ਅੱਜ ਦੇ ਯੁੱਗ ਵਿੱਚ ਇਕੱਹਰੇ ਪਰਿਵਾਰਾਂ ਜਿਨਾਂ ਕਾਰਨ ਬੱਚਿਆਂ ਨੂੰ ਆਪਣੇ ਵੱਡਿਆਂ ਦਾ ਪਿਆਰ ਨਹੀ ਮਿਲਦਾ ਉਹਨਾ ਦੀ ਅਹਿਮੀਅਤ ਦੱਸਣ ਦਾ ਸੁਚੱਜਾ ਉਪਰਾਲਾ ਸੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply