ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸੀ.ਜੇ.ਐਮ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸੁਮਿਤ ਮੱਕੜ ਵੱਲੋਂ ਐਮ.ਆਰ.ਹੋਮ ਅਤੇ ਸਟੇਟ ਆਫਟਰ ਕੇਅਰ ਹੋਮ ਦਾ ਦੌਰਾ ਕੀਤਾ ਗਿਆ।ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਸਪੈਸ਼ਲ ਬੱਚਿਆਂ ਦੇ ਨਾਲ ਗੱਲਬਾਤ ਕੀਤੀ।ਉਨਾਂ ਨੇ ਐਮ.ਆਰ.ਹੋਮ ਦੀ ਸਾਫ ਸਫਾਈ ਨੂੰ ਵੇਖ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਜੋ ਵੀ ਮਦਦ ਹੋਵੇਗੀ ਉਹ ਕਰਨਗੇ।
ਸ੍ਰੀ ਮੱਕੜ ਵੱਲੋਂ ਐਮ.ਆਰ.ਹੋਮ ਦੇ ਬੱਚਿਆਂ ਨੂੰ ਕੱਪੜੇ ਖਾਣ ਪੀਣ ਦੀਆਂ ਵਸਤਾਂ, ਦਵਾਈਆਂ ਦੀ ਵੰਡ ਵੀ ਕੀਤੀ ਗਈ।ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਇਨ੍ਹਾਂ ਬੱਚਿਆਂ ਦੀ ਦੇਖ ਰੇਖ ਕਰਨੀ ਚਾਹੀਦੀ ਹੈ, ਕਿਉਂਕਿ ਇਹ ਵੀ ਸਾਡੇ ਸਮਾਜ ਦਾ ਹਿੱਸਾ ਹਨ।ਨਰਿੰਦਰਜੀਤ ਸਿੰਘ ਪਨੂੰ ਸਮਾਜ ਭਲਾਈ ਅਫਸਰ ਅਤੇ ਐਮ.ਆਰ.ਹੋਮ ਦੀ ਸੁਪਰਡੈਂਟ ਮੈਡਮ ਕਿਰਨਪ੍ਰੀਤ ਨੇ ਸੀ.ਜੇ.ਐਮ ਨੂੰ ਐਮ.ਆਰ.ਹੋਮ ਦਾ ਦੌਰਾ ਕਰਵਾਇਆ ਅਤੇ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ।ਸ੍ਰੀ ਮੱਕੜ ਨੇ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਮੁਸ਼ਕਲਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨਗੇ ਅਤੇ ਲਗਾਤਾਰ ਇਸ ਸੈਂਟਰ ਦਾ ਦੌਰਾ ਕਰਦੇ ਰਹਿਣਗੇ।
ਇਸ ਮੌਕੋ ਹੋਰਨਾਂ ਤੋਂ ਇਲਾਵਾ ਪ੍ਰੋ: ਨਰੇਸ਼ ਮੋਦਗਿਲ ਮੈਂਬਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰਵੀਨ ਬਹਿਲ ਫਾਰਮਾ ਕੰਪਨੀ ਤੋਂ ਡਾਇਰੈਕਟਰ ਨੇਹਾ ਖਿੰਦਰੀ, ਸਾਕਸ਼ੀ ਸਰੀਨ, ਅਨੁਰੰਦਨ ਮੋਦਗਿਲ, ਰਾਜਨ ਚੌਹਾਨ, ਸੁਦੇਸ਼ ਬਜਾਜ, ਸਾਹਿਲ ਖਿੰਦਰੀ ਤੋਂ ਇਲਾਵਾ ਐਮ.ਆਰ.ਹੋਮ ਦਾ ਸਾਰਾ ਸਟਾਫ ਮੌਜੂਦ ਸੀ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media