ਧੂਰੀ, 11 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਫਿਲਮ ਜਗਤ ਦੇ ਨਾਮਵਰ ਹਾਸਰਸ ਕਲਾਕਾਰ ਰਣਵੀਰ ਰਾਣਾ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਮਾ. ਮੋਹਣ ਸਿੰਘ ਦਾ ਦਿਹਾਂਤ ਹੋ ਗਿਆ।ਸਥਾਨਕ ਰਾਮ ਬਾਗ ਵਿਖੇ ਸਮਾਜਸੇਵੀ ਮਾ. ਮੋਹਣ ਸਿੰਘ ਦੇ ਅੰਤਿਮ-ਸੰਸਕਾਰ ਮੌਕੇ ਪਹੁੰਚੇ ਪੰਜਾਬੀ ਫਿਲਮ ਇੰਡਸਟਰੀ ਦੇ ਡਾਇਰੈਕਟਰ ਤੇਜਵੰਤ ਸਿੰਘ ਮਾਨ ਅਤੇ ਪੰਜਾਬੀ ਫਿਲਮੀ ਕਲਾਕਾਰਾਂ ਵਿਜੈ ਟੰਡਨ, ਬਿਨੂੰ ਢਿੱਲੋਂ, ਨਰੇਸ਼ ਕੁਰਕੀਆ, ਸੈਮੂਅਲ ਜੋਨ, ਰੁਪਿੰਦਰ ਰੂਪੀ, ਅਮਿਤਾ ਮੀਤ, ਪੰਮੀ ਬਾਈ, ਸਰਦਾਰ ਸੋਹੀ ਆਦਿ ਤੋਂ ਇਲਾਵਾ ਸਮਾਜਸੇਵੀ ਮਹਾਸ਼ਾ ਪ੍ਰਤੀਗਿਆ ਪਾਲ, ਜਤਿੰਦਰ ਸਿੰਘ ਸੋਨੀ ਮੰਡੇਰ, ਪ੍ਰਸ਼ੋਤਮ ਕਾਂਸਲ ਪ੍ਰਧਾਨ ਨਗਰ ਕੌਂਸਲ, ਈ.ਓ ਵਧਵਾ, ਭੁਪਿੰਦਰ ਸਿੰਘ ਭਲਵਾਨ, ਰਾਜਵੰਤ ਸਿੰਘ ਘੁੱਲੀ, ਗੁਰਦਿਆਲ ਸਿੰਘ ਨਿਰਮਾਣ, ਪਰਮਜੀਤ ਸਿੰਘ ਪੰਮਾਂ, ਅਮਰੀਕ ਸਿੰਘ ਕੌਂਸਲਰ, ਪਵਨ ਹਰਚੰਦਪੁਰੀ, ਰਣਵੀਰ ਹੈਪੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਹੁੰਚੀਆਂ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ, ਰਾਜਨੀਤਕ ਸੰਸਥਾਵਾਂ ਦੇ ਆਗੂਆਂ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media