Thursday, June 18, 2026

ਨੇਕੀ ਫਾਊਂਡੇਸ਼ਨ ਬੁਢਲਾਡਾ ਨੇ ਸਰਕਾਰੀ ਸਕੂਲ ਹੀਰੋਂ ਖੁਰਦ ਦੇ ਬੱਚਿਆਂ ਨੂੰ ਵੰਡੀਆਂ ਕਾਪੀਆਂ

PPN1105201822ਭੀਖੀ, 11 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸਰਕਾਰੀ ਪ੍ਰਾਇਮਰੀ ਸਕੂਲ ਹੀਰੋਂ ਖੁਰਦ ਵਿਖੇ ਨੇਕੀ ਫਾਊਂਡੇਸ਼ਨ ਬੁਢਲਾਡਾ ਦੀ ਟੀਮ ਵਲੋਂ ਸਕੂਲ ਦੇ 151 ਬੱਚਿਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਵੰਡੀ ਗਈ।ਸੰਸਥਾ ਦੇ ਸੇਵਾਦਾਰ ਸੇਵਾ ਮੁਕਤ ਅਧਿਆਪਕ ਸੁਭਾਸ਼ ਨਾਗਪਾਲ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਫਾਊਂਡੇਸ਼ਨ ਵਲੋਂੇ ਤਹਿਸੀਲ ਬੁਢਲਾਡਾ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਵਿੱਚ ਮੁਫਤ ਕਾਪੀਆਂ ਤੇ ਸਟੇਸ਼ਨਰੀ ਮੁਹੱਈਆ ਕਰਵਾਈ ਜਾ ਰਹੀ ਹੈ।ਉਹਨਾਂ ਦੱਸਿਆ ਕਿ ਪਹਿਲੀ ਤੇ ਦੂਜੀ ਜਮਾਤ ਦੇ ਬੱਚਿਆਂ ਨੂੰ ਦੋ-ਦੋ ਕਾਪੀਆਂ ਤੇ ਤੀਜੀ, ਚੌਥੀ ਤੇ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਤਿੰਨ-ਤਿੰਨ ਕਾਪੀਆਂ ਦੇ ਸੈਟ ਉਹਨਾਂ ਦੀ ਸੰਸਥਾ ਵੱਲੋਂ ਦਿੱਤੇ ਜਾ ਰਹੇ ਹਨ।ਉਹਨਾਂ ਦੱਸਿਆ ਕਿ ਉਹਨਾਂ ਦੀ ਸੰਸਥਾ ਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲਦੀ, ਸਗੋਂ ਇਹ ਸੂਝਵਾਨ ਤੇ ਸਮਾਜ ਸੇਵਾ ਨੂੰ ਸਮਰਪਿਤ ਲੋਕਾਂ ਦਾ ਸੰਗ੍ਰਹਿ ਹੈ।ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਬੁਢਲਾਡਾ ਵਿਖੇ ਦੁਕਾਨ ਖੋਲ੍ਹੀ ਗਈ ਹੈ, ਜਿੱਥੇ ਕਿ ਕੋਈ ਵੀ ਪਹਿਨਣਯੋਗ ਕੱਪੜੇ ਜੋ ਵਾਧੂ ਹਨ ਦਿੱਤੇ ਜਾ ਸਕਦੇ ਹਨ ਤਾਂ ਕਿ ਇਹ ਕੱਪੜੇ ਲੋੜਬੰਦ ਲੋਕਾਂ ਤੱਕ ਪੁੱਜਦੇ ਕੀਤੇ ਜਾ ਸਕਣ।ਸਕੂਲ ਮੁੱਖੀ ਸੁਖਵਿੰਦਰ ਸਿੰਘ ਨੇ ਨੇਕੀ ਫਾਊਂਡੇਸ਼ਨ ਦੇ ਇਸ ਸਮਾਜਸੇਵੀ ਕੰਮ ਦੀ ਸਰਾਹਨਾ ਕੀਤੀ।ਸਮਾਜ ਸੇਵੀ ਗੁਰਬੀਰ ਸਿੰਘ ਰੀਟੂ ਨੇ ਨੇਕੀ ਫਾਊਂਡੇਸ਼ਨ ਨੂੰ 1000 ਰੁਪਏ ਦਾ ਯੋਗਦਾਨ ਦਿੱਤਾ।ਇਸ ਮੌਕੇ ਬਲਵੀਰ ਸਿੰਘ ਬੱਬੀ, ਲਖਵੀਰ ਸਿੰਘ, ਅਧਿਆਪਕ ਹਰਮੀਤ ਸਿੰਘ, ਸੁਖਵੀਰ ਸਿੰਘ, ਪਾਰਸ ਮਨੀ, ਕਰਨਵੀਰ ਸਿੰਘ, ਗੁਰਵਿੰਦਰ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਕਮਲਪ੍ਰੀਤ ਕੌਰ, ਮਨਪ੍ਰੀਤ ਕੌਰ, ਕਰਮਜੀਤ ਕੌਰ ਆਦਿ ਮੌਜੂਦ ਸਨ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply