Tuesday, October 13, 2026

ਸਿਨੇਮਾ ਘਰਾਂ ਦੀ ਸ਼ਾਨ ਬਣੀ ਪੰਜਾਬੀ ਫਿਲਮ `ਕੰਡੇ`

ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬੀ ਫ਼ਿਲਮਾਂ ਵੇਖਣ ਵਾਲੇ ਦਰਸ਼ਕ ਅੱਜਕਲ ਹਰ ਤਰ੍ਹਾਂ ਦੀ ਫ਼ਿਲਮਾਂ ਦੇਖਣਾ ਪਸੰਦ ਕਰਦੇ ਨੇ ਫੇਰ ਉਹ ਭਾਂਵੇ PPN1105201827ਹਾਸੇ ਵਾਲੀ ਕਾਮੇਡੀ ਹੋਵੇ, ਕੋਈ ਡਰਾਮਾ ਹੋਵੇ, ਕੋਈ ਪਰਿਵਾਰਕ ਫਿਲਮ ਹੋਵੇ, ਸੱਚੀ ਕਹਾਣੀ `ਤੇ ਅਧਾਰਿਤ ਹੋਵੇ ਜਾਂ ਫੇਰ ਕਿਸੇ ਦੀ ਜ਼ਿੰਦਗੀ `ਤੇ ਬਣੀ ਹੋਵੇ।ਅਜੋਕੇ ਦੌਰ ਨੂੰ ਵੇਖ ਕੇ ਵੀ.ਆਰ.ਵੀ ਪ੍ਰੋਡਕਸ਼ਨ ਨੇ ਵੀ ਇਕ ਕੋਸ਼ਿਸ਼ ਕੀਤੀ ਤੇ ਫਿਲਮ ਬਣਾਈ “ਕੰਡੇ”, ਜੋ ਅੱਜ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਗਈ।ਇਸ ਫਿਲਮ `ਚ ਡਰਾਮਾ, ਜਜ਼ਬਾਤ ਤੇ ਐਕਸ਼ਨ ਵੀ ਹੈ।
ਵੀ.ਆਰ.ਵੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਹਨ ਰਾਕੇਸ਼ ਸ਼ਰਮਾ ਤੇ ਅਮਰਦੀਪ ਸਿੰਘ ਕੂਨਰ ਹਨ, ਜਦਕਿ ਗੌਰਵ ਸ਼ਰਮਾ, ਵਿਸ਼ਾਲ ਸ਼ਰਮਾ, ਆਕਾਸ਼ ਧਵਨ ਤੇ ਗੌਰਵ ਸ਼ਰਮਾ (ਮੌਂਟੂ) ਇਸ ਦੇ ਸਹਿ- ਨਿਰਮਾਤਾ ਹਨ।ਫਿਲਮ ਦੇ ਨਿਰਦੇਸ਼ਕ ਨੇ ਮਸ਼ਹੂਰ ਨਿਰਦੇਸ਼ਕ ਕਵੀ ਰਾਜ਼, ਕਹਾਣੀ ਲਿਖੀ ਹੈ ਬਾਜ਼ ਨੇ ਅਤੇ ਫਿਲਮ ਦੇ ਐਗਜ਼ੀਕਉਟਿਵ ਪ੍ਰੋਡਿਊਸਰ ਨੇ ਜੀਤ ਰੁੜਕਾ।
ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਆਲੇ ਦੁਆਲੇ ਦੇ ਇਲਾਕਿਆਂ ਤੇ ਚੰਡੀਗੜ੍ਹ `ਚ ਹੋਈ ਹੈ।ਇਸ ਫਿਲਮ `ਚ ਮੁੱਖ ਭੂਮਿਕਾਵਾਂ ਪ੍ਰੀਤ ਬਾਠ ਹੀਰੋ ਤੇ ਕਮਲ ਵਿਰਕ ਹੀਰੋਇਨ ਤੋਂ ਇਲਾਵਾ ਯੋਗਰਾਜ ਸਿੰਘ, ਸੁਨੀਤਾ ਧੀਰ, ਬੀ.ਐਨ ਸ਼ਰਮਾ, ਬਾਜ਼ ਤੇ ਜੀਤ ਰੁੜਕਾ ਨੇ ਨਿਭਾਈਆਂ ਹਨ।ਫਿਲਮ ਦਾ ਸੰਗੀਤ ਤਿਆਰ ਕੀਤਾ ਹੈ ਗੁਰਮੀਤ ਸਿੰਘ ਨੇ ਤੇ ਇਸ ਦੇ ਗੀਤਾਂ ਨੂੰ ਲਿਖਿਆ ਹੈ ਬਾਜ਼ ਨੇ।ਫਿਲਮ ਦੇ ਗੀਤਾਂ ਨੂੰ ਆਪਣੀ ਸੁਰੀਲੀਆਂ ਅਵਾਜ਼ਾਂ ਦਿੱਤੀਆਂ ਹਨ ਕੰਵਰ ਗਰੇਵਾਲ, ਨਛੱਤਰ ਗਿੱਲ, ਫ਼ਿਰੋਜ਼ ਖਾਨ, ਜਸਬੀਰ ਜੱਸੀ, ਗੀਤਾ ਜ਼ੈਲਦਾਰ, ਸੋਨੂ ਕੱਕੜ ਤੇ ਤਰੰਨੁਮ ਮਲਿਕ ਨੇ।
ਪਰਿਵਾਰਕ ਫਿਲਮ ਵਿੱਚ ਲੀਡ ਐਕਟਰ ਪ੍ਰੀਤ ਬਾਠ ਹੈ, ਇਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਸਾਡੇ ਨੌਜਵਾਨ ਗ਼ਲਤ ਰਾਹਵਾਂ ਤੇ ਤੁਰ ਪੈਂਦੇ ਨੇ।ਸਾਰਿਆਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਸਮਾਜ ਦੀਆਂ ਕੁੱਝ ਸੱਚਾਈਆਂ ਨੂੰ ਵੀ ਬਾਖੂਬੀ ਪੇਸ਼ ਕਰ ਗਈ ਫਿਲਮ ਕੰਡੇ।ਨਿਰਮਾਤਾ ਰਾਕੇਸ਼ ਸ਼ਰਮਾ ਤੇ ਸਹਿ-ਨਿਰਮਾਤਾ ਅਮਰਦੀਪ ਸਿੰਘ ਕੂਨਰ ਦਾ ਸੀਨੀਅਰ ਕਲਾਕਾਰਾਂ ਨਾਲ ਕੀਤਾ ਕੰਮ ਬਿਹਤਰੀਨ ਰਿਹਾ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply