ਜੰਡਿਆਲਾ ਗੁਰੂ, 12 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਿਖੇ ਮਦਰ ਡੇਅ ਪੂਰੀ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ। ਕਿੰਡਰਗਾਰਟਨ ਦੇ ਬੱਚਿਆਂ ਨੇ ਸ਼ਾਨਦਾਰ ਪ੍ਰੋਗਰਾਮ ਦਾ ਆਗਾਜ਼ ਕੀਤਾ।ਵੱਡੀ ਗਿਣਤੀ ਵਿੱਚ ਬੱਚਿਆਂ ਦੀਆਂ ਮਾਵਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦਾ ਖਾਸ ਵਿਸ਼ਾ ਸੀ ਇਕਵੀ ਸਦੀ ਵਿੱਚ “ਮਾਂ” ਦੀ ਭੂਮਿਕਾ, ਜਿਸ `ਤੇ ਸਕੂਲ ਦੇ ਸਟਾਫ ਵਲੋ ਇੱਕ ਸ਼ਾਨਦਾਰ ਕੋਰੀਉਗਰਾਫੀ ਦਾ ਪ੍ਰਦਰਸ਼ਨ ਕੀਤਾ ਗਿਆ।ਪੋ੍ਰਗਰਾਮ ਦੀ ਪ੍ਰਧਾਨਗੀ ਸਕੂਲ ਦੇ ਪਾਸ ਆਊਟ ਵਿਦਿਆਰਥੀਆਂ ਵਲੋਂ ਕੀਤੀ ਗਈ, ਜਿਨ੍ਹਾਂ ਨੇ ਆਪਣੀ ਮੰਜਲ `ਤੇ ਪੁਹੱਚਣ `ਚ ਕਾਮਣਾਬ ਹੋਏ ਹਨ।ਮੁੱਖ ਮਹਿਮਾਨ ਵਜੋਂ ਸ਼ਿੰਦਰ ਸਿੰਘ ਸਾਬਕਾ ਸੀ.ਈ.ਓ ਨੇ ਵਿਸ਼ੇਸ਼ ਤੌਰ `ਤੇ ਭਾਗ ਲਿਆ। ਮਹਿਮਾਨਾਂ ਨੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ।ਬੱਚਿਆਂ ਦੀਆ ਮਾਵਾਂ ਲਈ ਵਿਸ਼ੇਸ਼ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਜੇਤੂ ਮਾਵਾਂ ਨੂੰ ਪ੍ਰਬੰਧਕੀ ਕਮੇਟੀ ਵਲੋ ਸਨਮਾਨਿਆਂ ਗਿਆ। ਇਸ ਮੌਕੇ ਤੇ ਡਾਇਰੇਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਰਡੀਨੇਟਰ ਸ਼ਿਲਪਾ ਸ਼ਰਮਾ, ਨਰਿੰਦਰਪਾਲ ਕੌਰ ਅਤੇ ਕਿੰਡਰਗਾਰਟਨ ਸਟਾਫ ਮੌਜੁਦ ਸੀ।ਸਕੂਲ ਦੇ ਡਾਇਰੈਕਟਰ ਕਿਸ਼ਨਪੁਰੀ ਨੇ ਪਤਵੰਤੇ ਸੰਜਣਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media