Monday, October 12, 2026

ਪੱਤਰਕਾਰਾਂ ਨੂੰ ਪੀਲੇ ਕਾਰਡ ਜਾਰੀ ਕਰਨ `ਚ ਵਿਤਕਰੇ ਖਿਲਾਫ ਦਾ ਮੁਜਾਹਰਾ 14 ਮਈ ਨੂੰ

ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਚੰਡੀਗੜ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਪੱਤਰਕਾਰਾਂ ਨੂੰ ਸਰਕਾਰੀ ਪੀਲੇ ਕਾਰਡ ਜਾਰੀ ਕਰਨ ਦੇ ਵਿਤਕਰੇ ਨੂੰ ਲੈ ਕੇ 14 ਮਈ ਨੂੰ ਸਵੇਰੇ 11.00 ਵਜੇ ਹਾਲ ਗੇਟ ਵਿਖੇ ਸਰਕਾਰ ਖਿਲਾਫ ਇੱਕ ਰੋਸ ਮੁਜਾਹਰਾ ਕਰੇਗੀ ਤੇ ਸ਼ਾਹਕੋਟ ਵਿਖੇ 25-27 ਮਈ ਨੂੰ ਜਾ ਕੇ ਰੋਸ ਮੁਜਾਹਰਾ ਕਰਨ ਲਈ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
              ਜਾਰੀ ਇੱਕ ਬਿਆਨ ਰਾਹੀ ਐਸੋਸੀਏਸ਼ਨ ਦੇ ਕਨਵੀਨਰ ਵਿਜੈ ਪੰਕਜ ਸ਼ਰਮਾ ਨੇ ਕਿਹਾ ਕਿ ਜਥੇਬੰਦੀ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਸੋਮਵਾਰ 14 ਮਈ ਨੂੰ ਸਵੇਰੇ 11.00 ਵਜੇ ਹਾਲ ਗੇਟ ਦੇ ਬਾਹਰ ਪੱਤਰਕਾਰਾਂ ਨੂੰ ਜਾਰੀ ਕੀਤੇ ਪੀਲੇ ਕਾਰਡਾਂ ਵਿੱਚ ਵਿਤਕਰਾ ਕਰਨ ਦੇ ਖਿਲਾਫ ਰੋਸ ਮੁਜਾਹਰਾ ਕੀਤਾ ਜਾਵੇਗਾ ਤੇ ਸਰਕਾਰ ਤੋ ਮੰਗ ਕੀਤੀ ਜਾਵੇਗੀ ਕਿ ਜਿਹਨਾਂ ਪੱਤਰਕਾਰਾਂ ਦੇ ਹਾਲੇ ਤੱਕ ਕਾਰਡ ਨਹੀ ਬਣਾਏ ਗਏ, ਉਹ ਇੱਕ ਹਫਤੇ ਦੇ ਅੰਦਰ ਅੰਦਰ ਬਣਾਏ ਜਾਣ ਨਹੀ ਤਾਂ 25 ਜਾਂ 26 ਮਈ ਨੂੰ ਪੱਤਰਕਾਰ ਭਾਈਚਾਰਾ ਸਮੁੱਚੇ ਰੂਪ ਵਿੱਚ ਸ਼ਾਹਕੋਟ ਦੀ ਹੋ ਰਹੀ ਜ਼ਿਮਨੀ ਚੋਣ ਦੇ ਦੰਗਲ ਵਿੱਚ ਜਾ ਕੇ ਰੋਸ ਮੁਜਾਹਰਾ ਕਰੇਗਾ ਤੇ ਇਸ ਵਿਸ਼ਾਲ ਮੁਜਾਹਰੇ ਵਿੱਚ ਪੰਜਾਬ ਭਰ ਵਿੱਚੋ ਪੱਤਰਕਾਰ ਭਾਈਚਾਰਾ ਸ਼ਾਮਲ ਹੋਵੇਗਾ।
         ਉਹਨਾਂ ਕਿਹਾ ਕਿ ਸਾਬਕਾ ਮੰਤਰੀ ਦੇ ਨਿੱਜੀ ਸਹਾਇਕ ਤੇ ਸਿਆਸੀ ਆਗੂ ਦਾ ਪੀਲਾ ਕਾਰਡ ਬਣਾ ਦਿੱਤਾ ਗਿਆ ਹੈ, ਜਦ ਕਿ ਪਿਛਲੇ 20 ਸਾਲਾ ਤੋਂ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਦੇ ਕਾਰਡ ਨਹੀ ਬਣਾਏ ਗਏ, ਜਿਹਨਾਂ ਨੇ ਸਾਰੀਆ ਸ਼ਰਤਾਂ ਵੀ ਪੂਰੀਆਂ ਕੀਤੀਆਂ ਹਨ।ਉਨਾਂ ਕਿਹਾ ਕਿ ਸੰਘਰਸ਼ ਉਸ ਵੇਲੇ ਤੱਕ ਜਾਰੀ ਰਹੇਗਾ ਜਦੋਂ ਤੱਕ ਇਹ ਕਾਰਡ ਵਾਪਸ ਨਹੀ ਲਿਆ ਜਾਂਦਾ।

 

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply