ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰੀ ਟੈਕਨੋਲੋਜੀ ਦਿਵਸ ਸਮਾਰੋਹ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 12 ਮਈ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਨਵੀਂ ਦਿਲੀ ਵਿਖੇ ਰਾਸ਼ਟਰੀ ਟੈਕਨੋਲੋਜੀ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਭਾਰਤ ਨੇ ਪੁਲਾੜ ਅਤੇ ਪ੍ਰਮਾਣੂ ਊਰਜਾ ਦੇ ਖੇਤਰ ਵਿੱਚ ਟੈਕਨੋਲੋਜੀ ਅਤੇ ਗਿਆਨ ਉਤਪਾਦਨ ਦੇ ਰਸਤੇ ’ਤੇ ਵਧਣਾ ਸ਼ੁਰੂ ਕੀਤਾ ਹੈ।ਅੱਜ ਅਸੀਂ ਸੰਚਾਰ ਟੈਕਨੋਲੋਜੀ, ਆਈਟੀ, ਫਾਰਮਾਸਿਊਟੀਕਲ ਅਤੇ ਬਾਇਓਟੈਕਨੋਲੋਜੀ ਦੇ ਖੇਤਰ ਵਿੱਚ ਸਰਵਉੱਤਮ ਟੈਕਨੋਲੋਜੀਆਂ ਦਾ ਪ੍ਰਸਾਰ ਕੀਤਾ ਹੈ।ਇਸ ਨੇ ਸਾਡੇ ਦੇਸ਼ ਸਬੰਧੀ ਧਾਰਨਾ ਨੂੰ ਬਦਲ ਦਿੱਤਾ ਹੈ ਅਤੇ ਸਾਡੇ ਲੋਕਾਂ ਅਤੇ ਆਰਥਿਕਤਾ ਦੀ ਮਦਦ ਕੀਤੀ ਹੈ।ਪਿਛਲੇ ਸਾਲ ਵਿੱਚ ਹੀ ਅਸੀਂ ਕਈ ਪ੍ਰਾਪਤੀਆਂ ਕੀਤੀਆਂ ਹਨ ਜਿਵੇਂ ਕਿ ਇੰਡੀਅਨ ਰੀਜਨਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ 1-ਐਲ ਨੂੰ ਪੁਲਾੜ ਵਿੱਚ ਦਾਗਣਾ।ਅਸੀਂ ਚੰਦਰਮਾ ਉਤੇ ਜਾਣ ਲਈ ਚੰਦਰਯਾਨ-2 ਮਿਸ਼ਨ ਲਈ ਤਿਆਰੀਆਂ ਕਰ ਰਹੇ ਹਾਂ।ਭਾਰਤ ਨੇ ਦਵਾਈਆਂ ਅਤੇ ਟੀਕਿਆਂ ਦੇ ਖੇਤਰ ਵਿੱਚ ਵੀ ਕਾਫੀ ਵੱਕਾਰ ਹਾਸਲ ਕੀਤਾ ਹੈ।
ਸਮਾਰੋਹ ਵਿਚ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਾਡੀਆਂ ਖੋਜਾਂ ਅਤੇ ਟੈਕਨੋਲੋਜੀ ਯਤਨਾਂ ਵਿਚ ਕੁਆਲਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।ਇਕ ਸਮਾਂ ਸੀ ਜਦੋਂ ਅਸੀਂ ਸੰਜਮ ਅਤੇ ਘੱਟ ਖਰਚੇ ਦੀ ਖੋਜ ਦਾ ਜੁਗਾੜ ਨਾਲ-(ਛੋਟੀ ਵਾਧੇ ਵਾਲੀ ਤਬਦੀਲੀ ਜਾਂ ਲਾਜ਼ਮੀ ਤੌਰ ਤੇ ਟੈਕਨੋਲੋਜੀ ਤੱਕ ਇੱਕ ਕੱਟ ਐਂਡ ਪੇਸਟ ਪਹੁੰਚ ਨੂੰ ਅਪਣਾਉਣਾ) ਭੁਲੇਖਾ ਖਾ ਲੈਂਦੇ ਸੀ।ਇਕ ਸਮਾਜ ਵਜੋਂ ਸਾਨੂੰ ਆਪਣੇ ਦਿਮਾਗੀ ਢਾਂਚੇ ਨੂੰ ਬਦਲਣਾ ਜਾਰੀ ਰੱਖਣਾ ਚਾਹੀਦਾ ਹੈ।ਅੱਜ ਦੇ ਪੁਰਸਕਾਰ ਜੇਤੂਆਂ ਨੇ ਉਦਾਹਰਣ ਪੇਸ਼ ਕੀਤੀ ਹੈ ਕਿ ਅਸੀਂ ਕਿਵੇਂ ਦਲੇਰੀ ਨਾਲ, ਰਿਸਕ ਲੈਣ ਵਾਲੀ ਯੋਗਤਾ ਨਾਲ ਅੱਗੇ ਵਧ ਰਹੇ ਹਾਂ- ਅਸੀਂ ਕਿਵੇਂ ਖੋਜ ਅਤੇ ਸੋਚ ਦੀਆਂ ਸਹੀ ਪੁਲਾਂਘਾਂ ਪੁਟ ਰਹੇ ਹਾਂ।ਉਤਪਾਦਾਂ ਅਤੇ ਢੰਗਾਂ ਤੋਂ ਪਾਰ ਇਹ ਸਾਡੀ ਟੈਕਨੋਲੋਜੀ ਇਨਕਿਊਬੇਟਰਜ਼ ਵਿਚ ਨਵੀਂ ਊਰਜਾ ਹੈ, ਜੋ ਕਿ ਤਾਜ਼ਗੀ ਭਰੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਹੁਣ ਅਸੀਂ ਨਵੇਂ ਮੋਰਚਿਆਂ ਦੀ ਸੰਭਾਵਨਾ ਤਲਾਸ਼ਣੀ ਹੈ।ਸਰਕਾਰ ਨੇ ਮੁਹਾਰਤ ਦੇ ਕੇਂਦਰ ਸਥਾਪਿਤ ਕਰਨ ਦਾ ਪ੍ਰਸਤਾਵ ਰੱਖਿਆ ਹੈ ਜਿਥੇ ਕਿ ਨੌਜਵਾਨ ਟੈਕਨੋਲੋਜਿਸਟਾਂ ਨੂੰ ਰੋਬੋਟਿਕਸ, ਡਿਜੀਟਲ ਉਤਪਾਦਨ, ਬਿਗ ਡਾਟਾ ਐਨਾਲਿਟਕਸ, ਕੁਆਂਟਮ ਕਮਿਊਨਿਕੇਸ਼ਨ ਅਤੇ ਇੰਟਰਨੈਟ ਆਫ ਥਿੰਗਜ਼ ਦੀ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ।ਸਰਕਾਰ ਸਵੱਛ ਊਰਜਾ ਬਦਲਣ ਲਈ ਟੈਕਨੋਲੋਜੀ ਦੇ ਪ੍ਰਦਰਸ਼ਨ ਅਤੇ ਉਸ ਨੂੰ ਸਫ਼ਲਤਾ ਨਾਲ ਤਾਇਨਾਤ ਕਰਨ ਲਈ ਕੰਮ ਕਰ ਰਹੀ ਹੈ ਤਾਂ ਕਿ ਪਾਣੀ ਮੁਹੱਈਆ ਕਰਵਾਉਣ ਦੀਆਂ ਚੁਣੌਤੀਆਂ ਨਾਲ ਨਜਿਠਿਆ ਜਾ ਸਕੇ। ਇਹ 21ਵੀਂ ਸਦੀ ਦੀਆਂ ਚੁਣੌਤੀਆਂ ਹਨ ਅਤੇ ਇਨ੍ਹਾਂ ਲਈ 21ਵੀਂ ਸਦੀ ਦੇ ਜਵਾਬਾਂ ਦੀ ਹੀ ਲੋੜ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਟੈਕਨੋਲੋਜੀ ਤਕਦੀਰ ਤਾਂ ਹੈ, ਪਰ ਟੈਕਨੋਲੋਜੀ ਨਿਆਂਪੂਰਨ ਹੋਣੀ ਚਾਹੀਦੀ ਹੈ।ਇਸ ਦੇ ਫਲ ਸਭ ਦੀ ਪਹੁੰਚ ਅੰਦਰ ਹੋਣੇ ਚਾਹੀਦੇ ਹਨ।ਵਿੱਤ ਅਤੇ ਸੋਮੇ ਉਨ੍ਹਾਂ ਸਭ ਟੈਕਨੋਲੋਜਿਸਟਾਂ ਲਈ ਮੁਹੱਈਆ ਹੋਣੇ ਚਾਹੀਦੇ ਹਨ ਜੋ ਕਿ ਉੱਦਮੀ ਬਣਨਾ ਚਾਹੁੰਦੇ ਹਨ ਅਤੇ ਲੈਬਾਰਟਰੀ ਦੇ ਕਮਰੇ ਤੋਂ ਦੁਕਾਨ ਵਿੱਚ ਪਹੁੰਚਣਾ ਚਾਹੁੰਦੇ ਹਨ। ਸਭ ਤੋਂ ਉਪਰ ਲਿੰਗਕ ਬਰਾਬਰੀ ਟੈਕਨੋਲੋਜੀ ਉਤਪਾਦਨ ਅਤੇ ਟੈਕਨੋਲੋਜੀ ਭਾਈਵਾਲੀ ਨਾਲ ਸੰਗਠਿਤ ਹੋਣੀ ਚਾਹੀਦੀ ਹੈ।ਅਸੀਂ ਚਾਹੁੰਦੇ ਹਾਂ ਕਿ ਸਾਡੇ ਦੇਸ਼ ਦੀਆਂ ਵਧੇਰੇ ਨੌਜਵਾਨ ਔਰਤਾਂ ਟੈਕਨੋਲੋਜੀ ਅਤੇ ਪੁਲਾੜ ਖੋਜ ਦੇ ਕੰਮ ਵਿੱਚ ਲੱਗਣ।ਜੋ ਪਹਿਲਾਂ ਹੀ ਇਹ ਕੰਮ ਕਰ ਰਹੀਆਂ ਹਨ ਉਹ ਬਹੁਤ ਸ਼ਾਨਦਾਰ ਢੰਗ ਨਾਲ ਕੰਮ ਵਿੱਚ ਲੱਗੀਆਂ ਹੋਈਆਂ ਹਨ, ਪਰ ਉਨ੍ਹਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਣਾ ਚਾਹੀਦਾ ਹੈ ਅਤੇ ਇਹ ਕੰਮ ਜਲਦੀ ਹੋਣਾ ਚਾਹੀਦਾ ਹੈ।
Punjab Post Daily Online Newspaper & Print Media