ਪਠਾਨਕੋਟ, 12 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਜਿਲ੍ਹਾ ਪਠਾਨਕੋਟ ਦੇ ਪਿੰਡ ਢਾਕੀ ਸੈਦਾਂ ਵਿਖੇ ਕਰੀਬ 73 ਲੱਖ ਦੀ ਲਾਗਤ ਨਾਲ ਇਕ ਵੱਖਰੀ ਵਾਟਰ ਸਪਲਾਈ ਦਾ ਪ੍ਰੋਜੈਕਟ ਜਲਦੀ ਹੀ ਸੁਰੂ ਕੀਤਾ ਜਾਵੇਗਾ, ਜਿਸ ਨਾਲ ਢਾਕੀ ਸੈਦਾ ਪਿੰਡ ਵਿੱਚ ਇੱਕ ਟਿਊਬਵੈਲ, ਟੈਂਕੀ ਅਤੇ ਪਾਈਪ ਲਾਈਨ ਦਾ ਕੰਮ ਕਰਵਾਇਆ ਜਾਵੇਗਾ।ਵਿਧਾਇਕ ਅਮਿਤ ਵਿੱਜ ਨੇ ਕਿਹਾ ਹੈ ਕਿ ਉਪਰੋਕਤ ਪ੍ਰੋਜੈਕਟ ਦਾ ਕੰਮ ਜਲਦੀ ਹੀ ਟੈਂਡਰ ਲਗਾ ਕੇ ਕਾਰਜ ਦਾ ਅਰੰਭ ਕੀਤਾ ਜਾਵੇਗਾ।ਇਸ ਪ੍ਰੋਜੈਕਟ ਨਾਲ ਪਿੰਡ ਵਾਸੀਆਂ ਨੂੰ ਜੋ ਪਾਣੀ ਦੀ ਕਿੱਤਲ ਦਾ ਸਾਹਮਣਾ ਕਰਨਾ ਪੈਂਦਾ ਸੀ, ਉਹ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ।ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਲਈ ਉਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਸੁਨੀਲ ਜਾਖੜ ਸੰਸਦ ਲੋਕ ਸਭਾ ਪਠਾਨਕੋਟ/ ਗੁਰਦਾਸਪੁਰ ਦਾ ਧੰਨਵਾਦ ਕਰਦੇ ਹਨ।
ਜਿਕਰਯੋਗ ਹੈ ਕਿ ਪਹਿਲਾ ਪਿੰਡ ਚੱਕ ਚਿਮਨਾ ਵਿਖੇ ਲਗਾਈ ਗਈ ਵਾਟਰ ਸਪਲਾਈ ਤੋਂ ਹੀ ਢਾਕੀ ਸੈਦਾਂ ਪਿੰਡ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਸੀ।ਪਿੰਡ ਚੱਕ ਚਿਮਨਾਂ ਵਿਖੇ ਲਗਾਈ ਗਈ ਵਾਟਰ ਸਪਲਾਈ ਤੋਂ ਪੰਜ ਪਿੰਡਾਂ ਨੂੰ ਪਾਣੀ ਦੀ ਸਪਲਾਈ ਸੀ ਜਿਸ ਕਾਰਨ ਪਿੰਡ ਢਾਕੀ ਸੈਦਾਂ ਦੇ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਸੀ।ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਇਹ ਵਾਟਰ ਸਪਲਾਈ ਪ੍ਰਾਜੈਕਟ ਮੰਜੂਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਪਿੰਡ ਢਾਕੀ ਸੈਦਾਂ ਦੀ ਕਰੀਬ ਇਕ ਹਜਾਰ ਆਬਾਦੀ ਹੈ ਅਤੇ ਕਰੀਬ 200 ਘਰ ਹਨ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media