ਪਠਾਨਕੋਟ, 12 ਮਈ (ਪੰਜਾਬ ਪੋਸਟ ਬਿਊਰੋ) – ਭਲਾਈ ਵਿਭਾਗ ਪੰਜਾਬ ਵਲੋਂ ਅਨੁਸੂਚਿਤ ਜਾਤੀਆਂ ਲਈ ਧਰਮਸ਼ਾਲਾ ਸਕੀਮ ਅਧੀਨ ਜ਼ਿਲ੍ਹਾ ਪਠਾਨਕੋਟ ਅਧੀਨ ਆਉਂਦੀਆਂ ਗ੍ਰਾਮ ਪੰਚਾਇਤਾਂ ਤੋਂ ਨਵੀਆਂ/ ਮੁਰੰਮਤ ਯੋਗ ਧਰਮਸ਼ਾਲਾਵਾਂ ਬਣਾਉਣ ਸਬੰਧੀ ਤਜਵੀਜਾਂ ਦੀ ਮੰਗ ਕੀਤੀ ਹੈ, ਜਿਸ ਅਨੁਸਾਰ ਪਿਛਲੇ 5 ਸਾਲਾਂ ਵਿੱਚ ਪਿੰਡ `ਚ ਕਿਸੇ ਵੀ ਵਿਭਾਗ ਵਲੋਂ ਇੰਨ੍ਹਾਂ ਅਨੁਸੂਚਿਤ ਜਾਤੀ ਦੀ ਧਰਮਸ਼ਾਲਾ ਲਈ ਕਿਸੇ ਪ੍ਰਕਾਰ ਦੀ ਕੋਈ ਵੀ ਗ੍ਰਾਂਟ ਨਾ ਮਿਲੀ ਹੋਵੇ।ਜ਼ਿਲ੍ਹਾ ਭਲਾਈ ਅਫਸਰ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਗ੍ਰਾਮ ਪੰਚਾਇਤ ਵਲੋਂ ਆਪਣੇ ਮਤੇ ਦੇ ਨਾਲ ਧਰਮਸ਼ਾਲਾ `ਤੇ ਆਉਣ ਵਾਲੇ ਖਰਚੇ ਦਾ ਵੇਰਵਾ ਸਬੰਧਤ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਯੋਗ ਤਕਨੀਕੀ ਅਥਾਰਟੀ ਦੁਆਰਾ ਢੁੱਕਵੇਂ ਰੂਪ ਵਿਚ ਮਨਜੂਰ ਕਰਵਾਉਣ ਅਤੇ ਧਰਮਸ਼ਾਲਾ ਮੈਨੇਜਮੈਂਟ ਕਮੇਟੀ ਦੇ ਨਾਂ ‘ਤੇ ਖਾਤਾ ਖੁਲਵਾਉਣ ਉਪਰੰਤ ਦਫਤਰ ਜ਼ਿਲ੍ਹਾ ਭਲਾਈ ਅਫਸਰ ਪਠਾਨਕੋਟ ਵਿਖੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਚੌਕ ਪਠਾਕੋਟ ਵਿਖੇ ਸੰਪਰਕ ਕੀਤਾ ਜਾਵੇ।ਚਾਹਵਾਨ ਗ੍ਰਾਮ ਪੰਚਾਇਤਾਂ ਆਪਣੀ ਤਜਵੀਜਾਂ ਹਰ ਪੱਖੋਂ ਮੁਕੰਮਲ ਕਰਕੇ 10 ਦਿਨਾਂ ਦੇ ਅੰਦਰ-ਅੰਦਰ ਦਫਤਰ ਵਿਖੇ ਪੁੱਜਦੀਆਂ ਕੀਤੀਆਂ ਜਾਣ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media