ਭੀਖੀ, 12 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਕੁੱਝ ਕਾਰਨਾਂ ਕਰਕੇ 10 ਮਈ ਨੂੰ ਅੱਗੇ ਪਾ ਦਿੱਤਾ ਗਿਆ ਭੀਖੀ-ਬੁਢਲਾਡਾ ਰੋਡ ਦੇ ਨੀਹ ਪੱਥਰ ਸੰਬੰਧੀ ਰੱਖਿਆ
ਗਿਆ ਪ੍ਰੋਗਰਾਮ ਹੁਣ 14 ਮਈ ਨੂੰ ਆਯੋਜਿਤ ਕੀਤਾ ਜਾਵੇਗਾ।ਇਸ ਪ੍ਰੋਗਰਾਮ ਵਿੱਚ ਹਾਈਵੇ ਮੰਤਰੀ ਨਿਤਿਨ ਗਡਕਰੀ ਅਤੇ ਕੇਂਦਰੀ ਫੂਡ ਪੋ੍ਰਸ਼ੈਸਿੰਗ ਇੰਡਸਟਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸ਼ਾਮਲ ਹੋਣਗੇ।ਇਸ ਸੰਬੰਧ ਵਿੱਚੀ ਪੋ੍ਰਗਰਾਮ ਦਾ ਜ਼ਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਮਾਨਸਾ ਬਲਵਿੰਦਰ ਸਿੰਘ ਧਾਲੀਵਾਲ ਅਤੇ ਐੇਸ.ਅੇੈਸ.ਪੀ ਮਾਨਸਾ ਧਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ ਦਫਤਰ ਮਾਰਕੀਟ ਕਮੇਟੀ ਵਿੱਚ ਮੀਟਿੰਗ ਕੀਤੀ ਗਈ।ਡਿਪਟੀ ਕਮਿਸ਼ਨਰ ਮਾਨਸਾ ਬਲਵਿੰਦਰ ਸਿੰਘ ਧਾਲੀਵਾਲ ਨੇ ਵੱੱਖ-ਵੱਖ ਵਿਭਾਗਾਂ ਦੇ ਅਧਿਕਾਰੀ ਨੂੰ ਪ੍ਰੋਗਰਾਮ ਦੇ ਸਾਰੇ ਪ੍ਰਬੰਧ ਪਹਿਲਾ ਹੀ ਕਰ ਲਏ ਜਾਣ ਲਈ ਕਿਹਾ।ਇਸ ਮੋਕੇ ਡਿਪਟੀ ਕਮਿਸ਼ਨਰ (ਜਨਰਲ) ਗੁਰਮੀਤ ਸਿੰਘ ਸਿੱਧੂ, ਡੀ.ਐਸ.ਪੀ ਅਭੀਜੀਤ ਕਪਲੀਸ਼, ਸਹਾਇਕ ਕਮਿਸ਼ਨਰ ਜਨਰਲ ਉਮ ਪ੍ਰਕਾਸ਼, ਤਹਿਸੀਲਦਾਰ ਮਾਨਸਾ ਅਮਰਜੀਤ ਸਿੰਘ ਅਤੇ ਹੋਰ ਅੱਲਗ-ਅੱਲਗ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media