ਭੀਖੀ, 12 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਇਥੋਂ ਨੇੜਲੇ ਪਿੰਡ ਹਮੀਰਗੜ੍ਹ ਢੈਪਈ ਅਨਾਜ਼ ਮੰਡੀ ਦੇ ਕੋਲ ਤਿੰਨ ਵਾਹਨਾਂ ਦੀ ਹੋਈ ਟੱਕਰ ਵਿੱਚ ਵਿਅਕਤੀਆਂ
ਦੇ ਜਖਮੀ ਹੋਣ ਦੀ ਖਬਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਬਰਿਜ਼ਾ ਕਾਰ ਐਚ.ਆਰ 59 ਡੀ 4251 ਮੋਟਰ ਸਾਇਕਲ ਹੀਰੋ ਸਪੈਲਡਰ ਪੀ.ਬੀ ਏ ਵਾਈ 7090 ਵਿੱਚ ਵੱਜੀ ਅਤੇ ਬੇਕਾਬੂ ਹੋ ਕੇ ਸਾਹਮਣੇ ਸੁਨਾਮ ਵੱਲੋ ਆ ਰਹੀ ਸਵਿਫਟ ਗੱਡੀ ਐਚ.ਆਰ 26 ਬੀ ਟੀ 5779 ਵਿੱਚ ਵੱਜੀ।ਜਿਸ ਵਿੱਚ ਵੱਖ-ਵੱਖ ਵਾਹਨਾਂ `ਤੇ ਸਵਾਰ 6 ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਇਨ੍ਹਾਂ ਨੂੰ ਭੀਖੀ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।ਜਿਥੇ ਉਨ੍ਹਾਂ ਵਿਚਂੋ 4 ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ 2 ਵਿਅਕਤੀ ਦੀ ਹਾਲਤ ਖਰਾਬ ਹੋਣ ਕਰਕੇ ਉਨਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਸਵਿਫਟ ਕਾਰ ਰਾਹੀ ਸੁਨਾਮ ਤੋਂ ਵਿਆਹ ਦੇ ਪ੍ਰੋਗਰਾਮ ਤੋਂ ਤਿੰਨ ਆਰਮੀ ਦੇ ਜਵਾਨ ਵਾਪਸ ਪਰਤ ਰਹੇ ਸੀ ਅਤੇ ਮੋਟਰ ਸਾਇਕਲ ਸਵਾਰ ਚੱਠੇ ਵਾਲਾ ਤੋਂ ਲਖਮੀਰ ਵਾਲਾ ਜਾ ਰਹੇ ਕਾਲਾ ਸਿੰਘ, ਬਲਵੀਰ ਸਿੰਘ, ਗੋਰਾ ਸਿੰਘ ਅਤੇ ਬਰਿਜ਼ਾ ਕਾਰ ਸਵਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media