Thursday, March 5, 2026

ਐਨ.ਆਰ.ਆਈ ਪਰਿਵਾਰ ਨੇ ਭੁੱਲਰ ਸਕੂਲ ਦੇ 400 ਵਿਦਿਆਰਥੀਆਂ ਨੂੰ ਵੰਡੀ ਲਿਖਣ ਸਮੱਗਰੀ

ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਕੀਤਾ ਧੰਨਵਾਦ
ਬਟਾਲਾ, 12 ਮਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਵਿਦਿਆਰਥੀਆਂ ਵਿੱਚ ਪੜਨ ਦੀ ਰੂਚੀ ਪੈਦਾ ਕਰਨ ਤੇ ਉਨਾਂ ਨੂੰ ਪੜਨ ਵਾਸਤੇ ਪੇਰਿਤ ਕਰਨ ਦੇ

edf

ਮਕਸਦ ਨਾਲ ਐਨ.ਆਰ.ਆਈ ਮੈਨੇਜਰ ਪਰਮਿੰਦਰ ਸਿੰਘ ਭੁੱਲਰ ਤੇ ਉਹਨਾ ਦੇ ਪਰਿਵਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੇ 400 ਵਿਦਿਆਰਥੀਆਂ ਨੂੰ ਲਿਖਣ ਸਮੱਗਰੀ ਵੰਡੀ ਗਈ।ਸਕੂਲ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਤੇ ਸਟਾਫ ਦੀ ਹਾਜਰੀ ਵਿਚ ਵੰਡੀ ਗਈ ਇਸ ਸਮੱਗਰੀ ਵਿੱਚ ਵਿਦਿਆਰਥੀਆਂ ਦੇ ਨਿਤ ਵਰਤੋ ਆਉਣ ਵਾਲੀਆਂ ਆਈਟਮਾਂ ਕਾਪੀਆਂ, ਪੈਨ, ਪੈਨਸਿਲਾਂ, ਵਰਦੀਆਂ ਆਦਿ ਸ਼ਾਮਲ ਹਨ।ਪਿੰਡ ਭੁੱਲਰ ਸਰਪੰਚ ਬਲਵਿੰਦਰ ਸਿੰਘ ਭੁੱਲਰ ਵੀ ਉਹਨਾਂ ਦੇ ਨਾਲ ਮੌਜੂਦ ਸਨ।ਇਸ ਦੌਰਾਨ ਮੈਨੇਜਰ ਪਰਮਿੰਦਰ ਸਿੰਘ ਭੁੱਲਰ, ਸ੍ਰੀਮਤੀ ਕੁਲਜੀਤ ਕੌਰ ਭੂੱਲਰ ਨੇ ਵਿਦਿਆਰਥੀਆਂ ਨੂੰ ਸਾਂਝੇ ਤੌਰ `ਤੇ ਸੰਬੋਧਨ ਕਰਦਿਆਂ ਕਿਹਾ ਕਿ ਜਿੰਦਗੀ ਵਿਚ ਉਹੀ ਲੋਕ ਕਾਮਯਾਬ ਹੋਏ, ਜੋ ਸਖਤ ਮਿਹਨਤ ਕਰਦੇ ਹਨ।ਆਪਣੀ ਜਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਭੂੱਲਰ ਨੇ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਮਿਹਨਤ ਕਰਕੇ ਜਿੰਦਗੀ ਵਿਚ ਕਾਮਯਾਬ ਹੋਣ ਵਾਸਤੇ ਪ੍ਰੇਰਤ ਕੀਤਾ। ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਪਤਵੰਤਿਆ ਦਾ ਤਹਿ ਦਿਲੋ ਧੰਨਵਾਦ ਕੀਤਾ । ਇਸ ਮੌਕੇ ਗੁਰਮੀਤ ਸਿੰਘ, ਹਰਜਿੰਦਰ ਸਿੰਘ, ਪਿਆਰਾ ਲਾਲ, ਨਰਿੰਦਰ ਸਿੰਘ, ਜਤਿੰਦਰਬੀਰ ਸਿੰਘ, ਕੰਵਲਪ੍ਰੀਤ ਕੌਰ, ਪੂਜਾ ਭਾਰਤੀ, ਪਲਵਿੰਦਰ ਕੌਰ, ਨਰੇਸ਼ ਕੁਮਾਰੀ, ਰਮਨਬਾਜਵਾ, ਸੁਮਨਦੀਪ ਕੌਰ, ਰੇਖਾ ਸਲਹੋਤਰਾ, ਵੀਨਾ ਕੁਮਾਰੀ, ਮਨਇੰਦਰ ਕੌਰ ਆਦਿ  ਅਧਿਆਪਕ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply