ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ- ਸੰਧੂ) – ਅੰਡਰ-18 ਸਾਲ ਉਮਰ ਵਰਗ ਦੇ ਸੀਨੀਅਰ ਲੜਕਿਆਂ ਦੇ ਜ਼ਿਲ੍ਹਾ ਪੱਧਰੀ ਏ.ਐਸ.ਆਈ.ਐਸ.ਸੀ ਬੈਡਮਿੰਟਨ
ਮੁਕਾਬਲਿਆਂ ਦੇ ਵਰਗ ਵਿੱਚ ਅਲਗਜੈਂਡਰਾਂ ਸਕੂਲ ਦੇ ਲੜਕਿਆਂ ਦੀ ਟੀਮ ਫਰਸਟ ਰਨਰਜ਼ਅੱਪ ਰਹੀ।ਪ੍ਰਿੰਸੀਪਲ ਸੁਮਨ ਜੇ.ਐਂਜਲਸ ਅਨੁਸਾਰ ਡੀ.ਪੀ ਕੇਸ਼ਵ ਕੋਹਲੀ ਦੀ ਅਗਵਾਈ ਵਿੱਚ ਟੀਮ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਇਹ ਮੁਕਾਮ ਹਾਸਲ ਕੀਤਾ।ਪ੍ਰਬੰਧਕਾਂ ਵੱਲੋਂ ਖਿਡਾਰੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਨਵਾਜ਼ਿਆ ਗਿਆ ਅਤੇ ਸਕੂਲ ਪੁੱਜੀ ਟੀਮ ਦਾ ਗਰਮਜੋਸ਼ੀ ਨਾਲ ਸਵਾਗਤ ਹੋਇਆ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media