Sunday, February 1, 2026

ਐਨ.ਆਰ.ਆਈ ਪਰਿਵਾਰ ਵੱਲੋਂ ਸਰਕਾਰੀ ਪ੍ਰਇਮਾਰੀ ਸਕੂਲ ਨੂੰ ਲੋੜੀਂਦਾ ਸਮਾਨ ਭੇਂਟ

ਭੀਖੀ, 16 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਨੇੜਲੇ ਪਿੰਡ ਮੋਹਰ ਸਿੰਘ ਵਾਲਾ ਦੇ ਇੱਕ ਐਨ.ਐਰ.ਆਈ ਪਰਿਵਾਰ ਵੱਲੋ ਇੱਕ ਸ਼ਲਾਘਾਯੋਗ ਕੰਮ ਕੀਤਾ PPN1605201803ਗਿਆ।ਕਨੇਡਾ ਵਾਸੀ ਗੁਰਬਚਨ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਵੱਲੋ ਸਰਕਾਰੀ ਪ੍ਰਇਮਾਰੀ ਸਕੂਲ ਮੋਹਰ ਸਿੰਘ ਵਾਲਾ ਦੀਆਂ ਲੋੜਾਂ ਨੂੰ ਦੇਖ ਹੋਏ ਅੱਜ ਸਕੂਲ ਨੂੰ ਇੱਕ ਸਾਊਡ ਸਿਸਟਮ, ਪੰਜ ਬਲੈਕ ਬੋਰਡ ਅਤੇ ਲਾਇਬਰੇਰੀ ਲਈ 100 ਕਿਤਾਬਾਂ ਭੇਂਟ ਕੀਤੀਆਂ।‘ਪੜੋ ਪੰਜਾਬ, ਪੜ੍ਹਾੳ ਪੰਜਾਬ’ ਦੇ ਹੋਏ ਮੁਕਾਬਲਿਆਂ ਵਿੱਚੋ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆ ਨੂੰ ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ ਗਿਆ।ਸਕੂਲ ਦੇ ਹੈਡ ਮਾਸਟਰ ਬਲਦਰਸ਼ਨ ਸਿੰਘ ਨੇ ਕਿਹਾ ਐਨ.ਆਰ.ਆਈ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਪੇਂਡੂ ਸਕੂਲ ਦੀਆਂ ਜਰੂਰਤਾਂ ਪੂਰੀਆਂ ਹੋ ਜਾਂਦੀਆ ਹਨ।ਜਿਸ ਨਾਲ ਵਿੱਦਿਅਕ ਮਿਆਰ ਉੱਚਾ ਹੋਣ ਵਿੱਚ ਮਦਦ ਮਿਲਦੀ ਹੈ।ਸਮੂਹ ਸਟਾਫ ਵੱਲੋ ਮਾਸਟਰ ਜਨਜੀਵਨ ਦਾ ਵਿਸ਼ੇਸ ਸਨਮਾਨ ਕੀਤਾ ਗਿਆ।
ਇਸ ਮੋਕੇ ਤੇ ਸਰਪੰਚ ਤਰਲੋਚਨ ਸਿੰਘ ਜੱਸੜ ਵਾਲਾ, ਸਰਪੰਚ ਚਰਨਜੀਤ ਕੋਰ ਮੋਹਰ ਸਿੰਘ ਵਾਲਾ, ਚੇਅਰਮੈਨ ਸੁਖਵਿੰਦਰ ਸਿੰਘ, ਬੂਟਾ ਸਿੰਘ, ਰਣਜੀਤ ਸਿੰਘ ਪੰਚ, ਸੋਮਾ ਸਿੰਘ, ਰਾਮ ਸਿੰਘ, ਸੀਮਾ, ਵੀਰਪਾਲ ਕੋਰ, ਇੰਦਰਜੀਤ ਸਿੰਘ ਜੱਸੜ ਵਾਲਾ, ਮੈਡਮ ਬਬੀਤਾ ਰਾਣੀ, ਸੁਖਵਿੰਦਰ ਕੋਰ, ਹਰਜਿੰਦਰ ਕੋਰ ਤੋ ਇਲਾਵਾ ਸਮੂਹ ਸਟਾਫ ਹਾਜ਼ਰ ਸੀ।

 

Check Also

ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …

Leave a Reply