ਭੀਖੀ, 16 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਮਾਲਵੇ ਦੀ ਮੋਹਰੀ ਸਿੱਖਿਆ ਸੰਸਥਾ ਸ਼ਿਵ ਸ਼ਕਤੀ ਗਰੁੱਪ ਆਫ਼ ਇੰਸਟੀਚਿਊਟ ਭੀਖੀ ਦੇ ਸ਼ਿਵ ਸ਼ਕਤੀ
ਆਯੁਰਵੈਦਿਕ ਮੈਡੀਕਲ ਕਾਲਜ ਦੇ 2 ਪ੍ਰੋਫੈਸਰ ਨੇ ਰਾਸ਼ਟਰੀ ਆਯੁਰਵੈਦ ਸੰਸਥਾਨ (ਐਨ.ਆਈ.ਏ) ਜੈਪੁਰ ਵੱਲੋਂ ਐਲਾਣੇ ਪੀ.ਐਚ.ਡੀ ਦੇ ਨਤੀਜਿਆਂ ਵਿੱਚ ਸਾਨਦਾਰ ਪ੍ਰਦਰਸ਼ਨ ਕੀਤਾ ਹੈ।ਐਲਾਨੇ ਨਤੀਜੇ ਵਿੱਚ ਪ੍ਰੋਫੈਸਰ ਡਾ. ਰਿਤੇਸ਼ ਰਾਮਨਾਮੀ ਨੇ ਪੀ.ਐਚ.ਡੀ ਦੀ ਪ੍ਰੀਖਿਆ ਵਿੱਚ ਰਾਸ਼ਟਰੀ ਆਯੁਰਵੈਦ ਸੰਸਥਾਨ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।ਜਦੋਂ ਕਿ ਪ੍ਰੋਫੈਸ਼ਰ ਡਾ. ਅਮਿਤ ਸ਼ਰਮਾ ਨੇ ਵੀ ਪੀ.ਐਚ.ਡੀ ਪ੍ਰੀਖਿਆ ਪ੍ਰਥਮ ਦਰਜੇ ਵਿੱਚ ਪਾਸ ਕੀਤੀ ਹੈ।ਜਿਕਰਯੋਗ ਹੈ ਕਿ ਆਯੁਰਵੈਦ ਸੰਸਥਾਨ ਵੱਲੋਂ ਸਿਰਫ 4 ਡਾਕਟਰਾਂ ਨੂੰ ਹੀ ਪੀ.ਐਚ.ਡੀ ਦੀ ਡਿਗਰੀ ਦਿੱਤੀ ਹੈ।
ਸ਼ਿਵ ਸ਼ਕਤੀ ਆਯੁਰਵੈਦਿਕ ਮੈਡੀਕਲ ਕਾਲਜ ਦੇ ਚੇਅਰਮੈਨ ਡਾ. ਸੋਮ ਨਾਥ ਮਹਿਤਾ ਨੇ ਪ੍ਰਫੈਸ਼ਰਾਂ ਦੀ ਕਾਮਯਾਬੀ `ਤੇ ਵਧਾਈ ਦਿੰਦੀਆਂ ਕਿਹਾ ਕਿ ਉਨ੍ਹਾਂ ਦੀ ਬੁੱਧੀਮਤਾ ਨਾਲ ਆਯੁਰਵੈਦਿਕ ਸਾਇੰਸ ਹੋਰ ਬੁਲੰਦੀਆਂ ਪ੍ਰਾਪਤ ਕਰੇਗੀ ਅਤੇ ਇਹ ਮਾਨਵਤਾ ਦੇ ਭਲੇ ਲਈ ਹੋਰ ਵੀ ਸਹਾਏ ਹੋਵੇਗੀ।ਚੇਅਰਮੈਨ ਨੇ ਪ੍ਰੋਫੈਸ਼ਰਾਂ ਦੇ ਸੁਨਹਿਰੇ ਭੱਵਿਖ ਦੀ ਕਾਮਨਾ ਵੀ ਕੀਤੀ। ਸੋਮ ਨਾਥ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਿੱਚੋ ਨਰਸਿੰਗ ਅਤੇ ਆਯੁਰਵੈਦਿਕ ਸਿੱਖਿਆ ਦੇ ਖੇਤਰ ਵਿੱਚ ਸੈਕੜੇ ਵਿਦਿਆਰਥੀ ਸਿੱਖਿਆ ਹਾਸਲ ਕਰਕੇ ਭਾਰਤ ਤੋਂ ਇਲਾਵਾ ਵੱਖ-ਵੱਖ ਦੇਸ਼ ਵਿੱਚ ਆਪਣੀਆਂ ਸੇਵਾਵਾਂ ਸਫਲਤਾ ਪੂਰਵਕ ਦੇ ਰਹੇ ਹਨ।ਸੰਸਥਾ ਵੱਲੋਂ ਡਾ. ਰਿਤੇਸ਼ ਅਤੇ ਡਾ. ਅਮਿਤ ਦਾ ਇੰਸਟੀਚਿਊਟ ਵਿੱਚ ਉਚੇਚਾ ਸਨਮਾਨ ਕੀਤਾ ਗਿਆ ਹੈ।ਇਸ ਮੌਕੇ ਐਮ.ਡੀ ਰਾਜ ਕੁਮਾਰ ਮਹਿਤਾ,ਪ੍ਰਿੰਸ਼ੀਪਲ ਡਾ. ਕਮਲ ਨਾਥ ਝਾਅ, ਵਾਇਸ ਪ੍ਰਿੰਸ਼ੀਪਲ ਡਾ. ਸੀਤਾ ਰਾਮ ਚੌਧਰੀ ਅਤੇ ਸਮੂਹ ਸਟਾਫ ਹਾਜ਼ਰ ਸਨ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media