Sunday, February 1, 2026

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਅਧਿਆਪਕਾਂ ਲਈ ਲਾਈ ਇੱਕ ਦਿਨਾਂ ਕੌਸ਼ਲ ਵਿਕਾਸ ਕਾਰਜਸ਼ਾਲਾ

ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਅਧਿਆਪਕਾਂ ਦੇ ਲਈ ਇੱਕ ਦਿਨਾਂ ਕੌਸ਼ਲ ਵਿਕਾਸ

????????????????????????????????????

ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ।ਪੀ.ਐਸ ਸਕੂਲਜ਼-1 ਨਵੀਂ ਦਿੱਲੀ ਦੇ ਡਾਇਰੈਕਟਰ ਜੇ.ਪੀ ਸ਼ੂਰ ਦੀ ਅਗਵਾਈ, ਅੰਮ੍ਰਿਤਸਰ ਜੋਨ ਪ੍ਰਬੰਧਕ ਡਾਕਟਰ ਨੀਲਮ ਕਾਮਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ ਆਯੋਜਿਤ ਇਸ ਵਰਕਸ਼ਾਪ ਵਿੱਚ 275 ਅਧਿਆਪਕ ਅਤੇ ਅਧਿਆਪਕਾਵਾਂ ਨੇ ਹਿੱਸਾ ਲਿਆ। ਸਕੂਲ ਕਮੇਟੀ ਦੇ ਚੇਅਰਮੈਨ ਡਾ. ਵੀ.ਪੀ ਲਖਨਪਾਲ, ਮੈਨੇਜਰ ਡਾ. ਰਜੇਸ਼ ਕੁਮਾਰ ਨੇ ਵਰਕਸ਼ਾਪ ਦੌਰਾਨ ਸ਼ਮਾ ਰੋਸ਼ਨ ਕੀਤੀ।ਹਿੰਦੀ, ਪੰਜਾਬੀ ਅਤੇ ਅੰਗ੍ਰੇਜ਼ੀ ਭਾਸ਼ਾ, ਬੀ.ਐਸ.ਟੀ, ਅਕਾਊਂਟਸ ਅਤੇ ਈ.ਈ.ਡੀ.ਪੀ ਵਿਸ਼ਿਆਂ ਦੇ ਮਾਹਿਰਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਵਰਕਸ਼ਾਪ ਦੇ ਨਿਰੀਖਣ ਲਈ ਪੁਲਿਸ ਡੀ.ਏ.ਵੀ ਪੁਲਿਸ ਸਕੂਲ ਜਲੰਧਰ ਤੋਂ 6 ਅਧਿਆਪਕਾਂ ਦਾ ਇੱਕ ਦਲ ਵੀ ਇਸ ਮੌਕੇ ਮੌਜੂਦ ਸੀ, ਜਿਸ ਵਿੱਚ ਸ਼ਾਮਲ  ਸ੍ਰੀਮਤੀ ਮਨੀਸ਼ਾ ਬੇਦੀ, ਸ੍ਰੀਮਤੀ ਮਾਨਸੀ ਧਵਨ, ਸ੍ਰੀਮਤੀ ਰਛਮੀ ਭੱਲਾ, ਸ੍ਰੀਮਤੀ ਬਰੀਜ਼ਾ ਜੋਤੀ ਚੋਪੜਾ, ਸ੍ਰੀਮਤੀ ਰੇਖਾ ਸ਼ਰਮਾ ਅਤੇ ਮਨੋਜ ਦੱਤਾ ਨੂੰ ਵੀ ਸਨਮਾਨਿਆ ਗਿਆ। PPN1605201813
    ਖੇਤਰੀ ਪ੍ਰਬੰਧਕ ਨੀਲਮ ਕਾਮਰਾ ਨੇ ਕਿਹਾ ਕਿ ਡੀ.ਏ.ਵੀ ਸਿੱਖਿਆ ਸੰਸਥਾ ਅਧਿਆਪਕਾਂ ਲਈ ਸਮੇਂ-ਸਮੇਂ ਤੇ ਕੌਸ਼ਲ ਵਿਕਾਸ ਸਬੰਧੀ ਵਰਕਸ਼ਾਪਾਂ ਦਾ ਆਯੋਜਨ ਕਰਵਾਉਂਦਾ ਹੈ।ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਆਪਣੇ ਵਿਸ਼ੇ ਵਿੱਚ ਨਿਪੁੰਨ ਅਤੇ ਆਤਮ ਵਿਸ਼ਵਾਸ਼ੀ ਹੋਣਾ ਵਿਦਿਆਰਥੀਆਂ ਦੇ ਜੀਵਨ ਤੇ ਸਕਰਾਤਮਕ ਪ੍ਰਭਾਵ ਪਾਉਂਦਾ ਹੈ।ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਹਮੇਸ਼ਾਂ ਗਿਆਨ ਹਾਸਲ ਕਰਦੇ ਰਹਿਣਾ ਚਾਹੀਦਾ ਹੈ, ਜਿਸ ਦਾ ਲਾਭ ਵਿਦਿਆਰਥੀਆਂ ਨੂੰ ਵੀ ਮਿਲਦਾ ਹੈ।ਸੈਮੀਨਾਰ ਦੌਰਾਨ ਪਾਠ ਸਮਗਰੀ ਨੂੰ ਸਰਲ, ਗਿਆਨਵਾਨ ਤੇ ਰੁਚੀਦਾਇਕ ਬਨਾਉਣ ਸਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਸਿੱਖਿਆ ਸਬੰਧੀ ਯੋਜਨਾਵਾਂ ਉਲੀਕੀਆਂ ਗਈਆਂ।
    ਅੰਗ੍ਰੇਜ਼ੀ ਵਿਸ਼ੇ ਲਈ ਸ੍ਰੀਮਤੀ ਸੋਨੀਆ ਮਹਿਤਾ, ਸ੍ਰੀਮਤੀ ਸ਼ਿਫਾ ਖੁੱਲਰ, ਸ੍ਰੀਮਤੀ ਸਪਨਾ, ਸੁਨੰਨਿਆ, ਹਿੰਦੀ ਵਿਸ਼ੇ ਲਈ ਸ੍ਰੀਮਤੀ ਮਮਤਾ ਨਾਥ, ਸ੍ਰੀਮਤੀ ਸ਼ਸ਼ੀ ਕੌਸ਼ਲ, ਸ੍ਰੀਮਤੀ ਸੀਮਾ ਗਰੋਵਰ, ਪੰਜਾਬੀ ਵਿਸ਼ੇ ਲਈ ਸ੍ਰੀਮਤੀ ਸੁਖਵਿੰਦਰ ਢਿੱਲੋਂ, ਸ੍ਰੀ ਗੁਰਿੰਦਰ ਸਿੰਘ ਭੱਟੀ, ਸ੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਅਪਨਦੀਪ ਕੌਰ, ਅਕਾਊਂਟ ਵਿਸ਼ੇ ਲਈ ਸ੍ਰੀਮਤੀ ਮੀਨੂ ਸੋਨੀ, ਬੀ.ਐਸ.ਟੀ ਵਿਸ਼ੇ ਲਈ ਸ੍ਰੀਮਤੀ ਕੰਚਨ ਸ਼ਰਮਾ, ਈ.ਈ.ਡੀ.ਪੀ ਵਿਸ਼ੇ ਲਈ ਸ੍ਰੀਮਤੀ ਅਨੂ ਭਾਰਤੀ ਅਤੇ ਸ੍ਰੀਮਤੀ ਸੋਨੀਆ ਅਰੋੜਾ ਨੇ ਨਵੇ ਕੌਸ਼ਲ ਸਿਖਾਏ।

Check Also

ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …

Leave a Reply