ਅੰਮ੍ਰਿਤਸਰ, 16 ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਭਵਨ ਐਸ.ਐਲ ਪਬਲਿਕ ਸਕੂਲ ਵਿਖੇ
ਪੰਜਾਬ ਦੀ ਹੂਲਾਹੂਪ ਐਸੋਸੀਏਸ਼ਨ ਦੁਆਰਾ ਅੰਤਰ-ਜਿਲ੍ਹਾ ਹੂਲਾ-ਹੂਪ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਮੁਕਾਬਲੇ ਵਿੱਚ ਸ਼ਹਿਰ ਅਤੇ ਸ਼ਹਿਰ ਤੋਂ ਬਾਹਰ ਦੀਆਂ ਟੀਮਾਂ ਨੇ ਭਾਗ ਲਿਆ।ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।14 ਸਾਲ ਉਮਰ ਗਰੁੱਪ ਤਹਿਤ ਨੌਵੀਂ ਜਮਾਤ ਦੀ ਮਹਿਰ ਅਰੋੜਾ, ਤਰਨਜੀਤ ਕੌਰ ਅਤੇ ਸੱਤਵੀਂ ਜਮਾਤ ਦੀ ਨਿਤਿਆ ਗੁਪਤਾ, ਪ੍ਰਗਤੀ ਅਗਰਵਾਲ, ਏਕਮਨੂਰ ਮਾਨ, ਅਕਸ਼ਿਤਾ ਸ਼ਰਮਾ, ਧਾਨਿਆ ਬੇਰੀ ਅਤੇ ਸਮਾਇਰਾ ਤਨੇਜਾ ਨੇ ਪਹਿਲੀ ਟੀਮ ਪੁਜੀਸ਼ਨ ਹਾਸਲ ਕੀਤੀ।16 ਸਾਲ ਦੇ ਉਮਰ ਗਰੁੱਪ ਤਹਿਤ ਚੌਥੀ ਜਮਾਤ ਦੇ ਭਵਿਆ, ਜਮਾਤ ਪੰਜਵੀਂ ਦੀ ਦਿਕਸ਼ਾ ਸ਼ਰਮਾ, ਸੱਤਵੀਂ ਜਮਾਤ ਦੀ ਨੰਦਿਤਾ ਅਤੇ ਦ੍ਰਿਸ਼ਟੀ ਖੁਰਾਨਾ, ਜਮਾਤ ਚੌਥੀ ਦੀ ਵੰਸ਼ਿਕਾ ਅਰੋੜਾ ਨੇ ਪਹਿਲੀ ਟੀਮ ਪੁਜੀਸ਼ਨ ਹਾਸਲ ਕੀਤੀ। 12 ਸਾਲ ਉਮਰ ਗਰੁੱਪ (ਲੜਕੇ) ਵਿੱਚ ਫਤਿਹ ਬੀਰ ਸਿੰਘ, ਜਮਾਤ ਪੰਜਵੀਂ ਨੇ ਦੂਸਰਾ ਸਥਾਨ ਹਾਸਲ ਕੀਤਾ।ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਜੀ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ ਪਿ੍ਰੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਦੀ ਆਪਣੀ ਖੇਡ ਵਿੱਚ ਲਗਾਤਾਰ ਮਿਹਨਤ ਕਰਦੇ ਰਹਿਣ ਅਤੇ ਸਕੂਲ ਦਾ ਮਾਣ ਵਧਾਉਣ ਲਈ ਹੌਂਸਲਾ ਵਧਾਇਆ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੀ ਉਹਨਾਂ ਦੇ ਯਤਨਾਂ ਲਈ ਸ਼ਲਾਘਾ ਕੀਤੀ ਅਤੇ ਭਵਿੱਖ ਦੇ ਯਤਨਾਂ ਲਈ ਅਸ਼ੀਰਵਾਦ ਦਿੱਤਾ ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media