Monday, April 13, 2026

ਆਈ.ਸੀ.ਐਸ.ਈ ਦਸਵੀਂ ਦੀ ਪ੍ਰੀਖਿਆ `ਚ ਕਰਮਬੀਰ ਜ਼ਿਲੇ `ਚ ਤੀਜੇ ਸਥਾਨ `ਤੇ

ਪੜ੍ਹਾਈ ਪੂਰੀ ਕਰਕੇ ਡਾਕਟਰ ਬਣਾਂਗਾ – ਕਰਮਬੀਰ ਸਿੰਘ

PPN1705201801ਅੰਮ੍ਰਿਤਸਰ, 17 ਮਈ ( ਪੰਜਾਬ ਪੋਸਟ- ਮਨਜੀਤ ਸਿੰਘ) – ਇੰਡੀਅਨ ਸਰਟੀਫਿਕੇਟ ਆਫ ਸੰਕੈਡਰੀ ਐਜ਼ੂਕੇਸ਼ਨ (ਆਈ.ਸੀ.ਐਸ.ਈ) ਬੋਰਡ ਦੇ ਐਲਾਨੇ ਗਏ ਦਸਵੀਂ ਦੇ ਸਲਾਨਾ ਨਤੀਜਿਆਂ ’ਚੋਂ 97 ਫੀਸਦੀ ਅੰਕਾਂ ਨਾਲ ਜ਼ਿਲਾ ਅੰਮ੍ਰਿਤਸਰ ’ਚੋਂ ਤੀਸਰਾ ਸਥਾਨ ਹਾਸਲ ਕਰਨ ਵਾਲੇ ਸਥਾਨਕ ਹੋਲੀਹਾਰਟ ਪ੍ਰੈਜ਼ੀਡੈਂਸ਼ੀ ਸਕੂਲ ਦੇ ਵਿਦਿਆਰਥੀ ਜਤਿੰਰਦਜੀਤ ਸਿੰਘ ਰੰਧਾਵਾ ਦੇ ਹੋਣਹਾਰ ਸਪੁੱਤਰ ਕਰਨਵੀਰ ਸਿੰਘ ਨੇ ਆਪਣੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਡਾਕਟਰ ਬਣ ਕੇ ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਕਰਨ ਦੀ ਇੱਛਾ ਜਾਹਿਰ ਕੀਤੀ ਹੈ।ਅੱਜ ਅਜਨਾਲਾ ਵਿਖੇ ਆਪਣੇ ਘਰ ਪਹੁੰਚੇ ਕਰਮਬੀਰ ਸਿੰਘ ਨੇ ਕਿਹਾ ਕਿ ਉਸ ਨੂੰ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਡਾ. ਸੰਜੇ ਗੁਲਾਟੀ ਤੇ ਡਾ. ਰਵੀ ਕਿਰਨ ਹੋਰਾਂ ਤੋਂ ਸਮੇਂ ਸਮੇਂ `ਤੇ ਪ੍ਰੇਰਨਾ ਮਿਲਦੀ ਰਹਿੰਦੀ ਹੈ ਅਤੇ ਇਹ ਮੁਕਾਮ ਪ੍ਰਾਪਤ ਕਰਨ ’ਚ ਪੂਰਾ ਸਾਥ ਦੇਣ ਲਈ ਉਹ ਆਪਣੇ ਸਕੂਲ਼ ਪਿ੍ਰੰਸੀਪਲ ਵਿਕਰਮ ਸੇਠ ਤੇ ਕਲਾਸ ਇੰਚਾਰਜ਼ ਮੈਡਮ ਰੋਮਨ ਦਾ ਵੀ ਧੰਨਵਾਦੀ ਹੈ।
ਕਰਮਬੀਰ ਸਿੰਘ ਦੇ ਪਿਤਾ ਜਤਿੰਦਰਜੀਤ ਸਿੰਘ ਰੰਧਾਵਾ ਦਾਦੀ ਸਤਪਾਲ ਕੌਰ, ਮਾਤਾ ਪਰਮਜੀਤ ਕੌਰ ਸਮੇਤ ਹੋਰ ਰਿਸ਼ਤੇਦਾਰਾਂ ਤੇ ਸਾਕ ਸਬੰਧੀਆਂ ਨੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਵਧਾਈ ਦੇਣ ਪੁੱਜੇ ਰਿਸ਼ਤੇਦਾਰਾਂ ਵਿਚ ਭੂਆ ਰਣਜੀਤ ਕੌਰ, ਸੰਦੀਪ ਸਿੰ੍ਹਘ ਰੰਧਾਵਾ, ਸਰਬਜੀਤ ਸਿੰਘ ਰੰਧਾਵਾ, ਗੁਰਿੰਦਰਬੀਰ ਸਿੰਘ ਮਾਹਲ, ਚਰਨਜੀਤ ਸਿੰਘ ਮਾਹਲ, ਗੁਰਪ੍ਰਤਾਪ ਸਿੰਘ ਰੰਧਾਵਾ, ਭੁਪਿੰਦਰ ਸਿੰਘ ਰੰਧਾਵਾ, ਜਸਕਰਨ ਸਿੰਘ ਰੰਧਾਵਾ, ਨਾਨਕ ਸਿੰਘ ਉਰਧਨ, ਗੁਰਬੀਰ ਸਿੰਘ ਮਾਹਲ, ਕੁਲਵੰਤ ਸਿੰਘ ਮਾਹਲ ਆਦਿ ਹਾਜ਼ਰ ਸਨ।
 

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply