Friday, April 10, 2026

ਪਿਛਲੇ ਸਾਲ ਨਾਲੋਂ ਕਣਕ ਦੀ ਖਰੀਦ 51000 ਮੀਟਰਕ ਟਨ ਦਾ ਵਧੀ – ਡਿਪਟੀ ਕਮਿਸ਼ਨਰ

Kamaldeep Sangha dcਅੰਮ੍ਰਿਤਸਰ, 18 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮ੍ਰਿਤਸਰ ਜਿਲ੍ਹੇ ਵਿਚ ਇਸ ਸਾਲ ਦੌਰਾਨ ਹਾੜੀ ਦਾ ਖਰੀਦ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਮੰਡੀਆਂ ਵਿਚੋਂ ਕਣਕ ਦੀ ਚੁਕਾਈ ਹੀ ਬਾਕੀ ਹੈ।ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਇਸ ਸਾਲ ਜਿਲ੍ਹੇ ਵਿਚ ਅੱਜ ਦੇ ਦਿਨ ਤੱਕ 681857 ਮੀਟਰਕ ਟਨ ਕਣਕ ਦੀ ਆਮਦ ਮੰਡੀਆਂ ਵਿਚ ਹੋਈ ਹੈ, ਜਦਕਿ ਪਿਛਲੇ ਸਾਲ 630531 ਮੀਟਕ ਟਨ ਕਣਕ ਮੰਡੀਆਂ ਵਿਚ ਆਈ ਸੀ।ਸੰਘਾ ਨੇ ਦੱਸਿਆ ਕਿ ਇਸ ਤਰਾਂ ਅੰਮ੍ਰਿਤਸਰ ਜਿਲ੍ਹੇ ਨੇ ਪਿਛਲੇ ਸਾਲ ਨਾਲੋਂ 51000 ਮੀਟਰਕ ਟਨ ਦਾ ਵੱਧ ਯੋਗਦਾਨ ਅਨਾਜ ਭੰਡਾਰ ਵਿਚ ਪਾਇਆ ਹੈ।
           ਸੰਘਾ ਨੇ ਦੱਸਿਆ ਕਿ ਅਜਿਹਾ ਕਣਕ ਦਾ ਝਾੜ ਵੱਧਣ ਕਾਰਨ ਨਹੀਂ ਸੰਭਵ ਹੋਇਆ, ਬਲਕਿ ਕਣਕ ਹੇਠ ਰਕਬਾ ਵੱਧਣ ਕਾਰਨ ਹੋਇਆ ਹੈ।ਉਨਾਂ ਦੱਸਿਆ ਕਿ ਸਬਜੀ ਕਾਸ਼ਤ ਕਰਨ ਵਾਲਾ ਕਿਸਾਨ, ਜੋ ਕਿ ਪਹਿਲਾਂ ਮਟਰ ਅਤੇ ਆਲੂ ਆਦਿ ਦੀ ਪੁਟਾਈ ਤੋਂ ਬਾਅਦ ਮੂੰਗੀ ਜਾਂ ਮੱਕੀ ਬੀਜਣ ਨੂੰ ਤਰਜੀਹ ਦਿੰਦਾ ਸੀ, ਹੁਣ ਪਿਛੇਤੀ ਕਣਕ ਬੀਜਣ ਵੱਲ ਆਇਆ ਹੈ। ਇਸ ਤਰਾਂ ਜੰਡਿਆਲਾ, ਮਜੀਠਾ ਆਦਿ ਸਬਜੀ ਬੀਜਣ ਵਾਲੇ ਖੇਤਰਾਂ ਵਿਚ ਕਣਕ ਹੇਠ ਰਕਬਾ ਵਧਿਆ, ਜਿਸ ਕਾਰਨ ਪਿਛਲੇ ਸਾਲ ਨਾਲੋਂ ਵੱਧ ਕਣਕ ਮੰਡੀਆਂ ਵਿਚ ਆਈ।
     ਉਨਾਂ ਦੱਸਿਆ ਕਿ ਕਣਕ ਦੀ ਸਾਂਭ-ਸੰਭਾਲ ਅਤੇ ਮੰਡੀਕਰਨ ਸੌਖਾ ਹੋਣ ਕਾਰਨ ਕਿਸਾਨ ਕਣਕ-ਝੋਨੇ ਵੱਲ ਪ੍ਰੇਰਿਤ ਹੁੰਦਾ ਹੈ।ਉਨਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸਰਕਾਰ ਦੇ ਨਿਰਦੇਸ਼ਾਂ ਤਹਿਤ ਝੋਨਾ 20 ਜੂਨ ਨੂੰ ਲਗਾਉਣ ਅਤੇ ਉਸ ਤੋਂ ਪਹਿਲਾਂ ਖੇਤਾਂ ਵਿਚ ਪਏ ਨਾੜ ਨੂੰ ਅੱਗ ਲਗਾਉਣ ਦੀ ਥਾਂ ਵਾਹ ਕੇ ਜ਼ਮੀਨ ਵਿਚ ਮਿਲਾ ਦੇਣ, ਜੋਕਿ ਕਿਸਾਨ ਲਈ ਜੈਵਿਕ ਖਾਦ ਦਾ ਕੰਮ ਕਰੇਗਾ।ਉਨਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜਮੀਨ ਦੀ ਸਿੰਚਾਈ ਕਰਨ ਵਾਸਤੇ ਬਿਜਲੀ ਨਿਰੰਤਰ ਲੈਣ ਲਈ ਉਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਨਾਲ ਗੱਲਬਾਤ ਕਰਨਗੇ, ਤਾਂ ਕਿ ਸਬਜੀ ਬੀਜਣ ਅਤੇ ਖੇਤਾਂ ਵਿਚ ਨਾੜ ਵਾਹਉਣ ਲਈ ਕਿਸਾਨਾਂ ਨੂੰ ਕੋਈ ਮੁਸ਼ਿਕਲ ਨਾ ਆਵੇ।
 

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply