Friday, April 10, 2026

ਚੀਫ ਖਾਲਸਾ ਦੀਵਾਨ ਦੀ ਕਾਰਜ ਸਾਧਕ ਕਮੇਟੀ ਦੀ ਇਕੱਤਰਤਾ- ਸਰਬ ਸੰਮਤੀ ਨਾਲ ਹੋਏ ਫੈਸਲੇ

PPN1805201807ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ  ਚੈਰੀਟੇਬਲ ਸੁਸਾਇਟੀ ਦੀ ਕਾਰਜ ਸਾਧਕ ਕਮੇਟੀ ਦੀ ਹੋਈ ਇਕੱਤਰਤਾ ਵਿਚ ਸਰਬਸੰਮਤੀ ਨਾਲ ਲਏ ਗਏ ਫੈਸਲਿਆਂ ਅਨੁਸਾਰ ਸੁਸਾਇਟੀ ਵਲੋਂ ਭਾਈ ਘਨੱਈਆ ਜੀ ਮਿਸ਼ਨ ਦੇ ਸਹਿਯੋਗ ਨਾਲ ਸੇਵਾ ਤੇ ਨਿਮਰਤਾ ਦੇ ਪੁੰਜ ਭਾਈ ਘਨੱਈਆ ਜੀ ਦੇ ਨਿਸ਼ਕਾਮ ਆਦਰਸ਼ਾਂ ਤੇ ਸਿੱਖਿਆਵਾਂ ਨੂੰ ਪ੍ਰਚਾਰਨ-ਪ੍ਰਸਾਰਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ, ਜੋ ਕਿ ਅਗਸਤ, 2018 ਵਿਚ ਭਾਈ ਘਨੱਈਆ ਜੀ ਦੀ ਮਨਾਈ ਜਾ ਰਹੀ ਤ੍ਰੈ ਸ਼ਤਾਬਦੀ ਨੂੰ ਸਮਰਪਿਤ ਹੋਣਗੇ।ਦੀਵਾਨ ਵਲੋਂ ਸੀ.ਕੇ.ਡੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪਰਉਪਕਾਰੀ ਤੇ ਦਇਆਵਾਨ ਭਾਈ ਘਨੱਈਆ ਜੀ ਦੇ ਸੱਚੇ ਸੁੱਚੇ ਜੀਵਨ ਦੇ ਆਦਰਸ਼ਾਂ ਤੋਂ ਜਾਣੂ ਕਰਵਾਉਣ ਹਿੱਤ ਅਗਸਤ, 2018 ਨੁੰ  ਵੱਡੇ ਪੱਧਰ `ਤੇ ਸੈਮੀਨਾਰ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀ ਮਾਨਵਤਾ ਦੇ ਸੇਵਕ ਭਾਈ ਘਨੱਈਆ ਜੀ ਦੇ ਜੀਵਨ ਆਚਰਨ ਤੇ ਗੁਣਾਂ ਨੂੰ ਅਪਣੀ ਅਸਲ ਜਿੰਦਗੀ ਵਿਚ ਵੀ ਉਤਾਰ ਸਕਣ।ਜਾਤ-ਪਾਤ ਦੋਸਤੀ ਦੁਸ਼ਮਣੀ ਤੋਂ ਉਪਰ ਉਠ ਕੇ ਪੰਜਾਬ ਰਣ-ਭੂੁਮੀ ਵਿਚ ਜਖਮੀ ਦੁਸ਼ਮਣਾਂ ਦੀ ਵੀ ਸੇਵਾ ਕਰਨ ਵਾਲੇ  ਭਾਈ ਘਨੱਈਆ ਜੀ ਦੀ ਯਾਦ ਵਿਚ ਪ੍ਰੋਫੈਸ਼ਨਲ ਤਜੱਰਬੇਕਾਰ ਨਰਸਾਂ ਵਲੋਂ ਸੀ.ਕੇ.ਡੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਫਸਟ-ਏਡ ਟ੍ਰੇਨਿੰਗ ਵੀ ਦਿੱਤੀ ਜਾਵੇਗੀ।
ਮੀਟਿੰਗ ਵਿੱਚ ਪ੍ਰਧਾਨ ਚੀਫ ਖਾਲਸਾ ਦੀਵਾਨ ਡਾ: ਸੰਤੋਖ ਸਿੰਘ ਵਲੋਂ ਚੀਫ ਖਾਲਸਾ ਦੀਵਾਨ ਤੇ ਟਾਟਾ ਗਰੁੱਪ ਦੀ ਸਾਂਝ ਨਾਲ ਛੇਤੀ ਹੀ ਅੰਮ੍ਰਿਤਸਰ ਵਿਖੇ ਇਕ ਅਤਿ ਆਧੁਨਿਕ ਕੈਂਸਰ ਕੇਅਰ ਹਸਪਤਾਲ ਸਥਾਪਿਤ ਕਰਨ ਸੰਬੰਧੀ ਪਿਛਲੇ ਦੋ ਚਾਰ ਦਿਨਾਂ ਵਿਚ ਟਾਟਾ ਗਰੁੱਪ ਨਾਲ ਹੋਈ ਗੱਲਬਾਤ ਦੀ ਜਾਣਕਾਰੀ ਦਿੱਤੀ ਗਈ।
ਕਾਰਜ ਸਾਧਕ ਕਮੇਟੀ ਦੀ ਮਿਤੀ 5-2-18 ਨੂੰ ਹੋਈ ਮੀਟਿੰਗ ਦੇ ਫੈਸਲੇ ਨੂੰ ਮੁੱਖ ਰੱਖਦਿਆਂ ਜਿਹੜੇ ਮੈਂਬਰਾਂ ਨੇ 12 ਤੇ ਪੰਜਾਬ ਤੋਂ ਬਾਹਰ ਦੇ ਮੈਂਬਰਾਂ ਨੇ 15 ਮੀਟਿੰਗਾਂ ਵਿਚ ਹਿੱਸਾ ਨਹੀਂ ਲਿਆ, ਉਹਨਾਂ ਦੀ ਮੈਂਬਰਸ਼ਿਪ ਪ੍ਰਤੀ ਮੁਨਾਸਿਬ ਕਾਰਵਾਈ ਇਲੈਕਸ਼ਨ ਤੋਂ ਬਾਅਦ ਨਵੇਂ ਹਾਉਸ ਵਲੋਂ ਕੀਤੀ ਜਾਵੇਗੀ, ਦੇ ਅਧਾਰ `ਤੇ ਅੱਜ ਦੀ ਮੀਟਿੰਗ ਵਿੱਚ ਇਸੇ ਕਾਰਵਾਈ ਨੂੰ ਜਾਰੀ ਰੱਖਦਿਆਂ ਸਰਬਸੰਮਤੀ ਨਾਲ ਇਹ ਵੀ ਫੈਸਲਾ ਲਿਆ ਕਿ ਜਿਹੜੇ ਮੈਂਬਰਾਂ ਨੇ 12 ਤੇ ਪੰਜਾਬ ਤੋਂ ਬਾਹਰ ਦੇ ਮੈਂਬਰ ਸਾਹਿਬਾਨ ਨੇ 15 ਮੀਟਿੰਗਾਂ ਵਿਚ ਲਗਾਤਾਰ ਹਿੱਸਾ ਨਹੀਂ ਲਿਆ, ਉਹਨਾਂ ਦੀ ਮੈਂਬਰਸ਼ਿਪ ਖਾਰਜ ਸਮਝੀ ਜਾਵੇਗੀ।ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਵਲੋਂ ਪ੍ਰਧਾਨ ਡਾ: ਸੰਤੋਖ ਸਿੰਘ ਨੂੰ ਮੈਂਬਰਾਂ ਦੀ ਲਿਸਟ ਸੋਂਪੀ ਜਾਵੇਗੀ ਤੇ ਪ੍ਰਧਾਨ ਡਾ: ਸੰਤੋਖ ਸਿੰਘ ਮੈਂਬਰਾਂ ਦੀ ਲਿਸਟ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਨ ੳਪਰੰਤ ਅਯੋਗ ਕਰਾਰ ਦਿੱਤੇ ਜਾਣ ਵਾਲੇ ਮੈਂਬਰਾਂ ਦੀ ਮੈਂਬਰਸ਼ਿਪ ਖਾਰਜ ਕਰਨ ਸੰਬੰੰਧੀ ਅਗਲੇਰੀ ਕਾਰਵਾਈ ਕਰਨਗੇ।ਸੋ ਮੀਟਿੰਗ ਦੋਰਾਨ ਚੀਫ ਖਾਲਸਾ ਦੀਵਾਨ ਦੇ ਸਥਾਨਕ ਪ੍ਰਧਾਨ ਨਿਰਮਲ ਸਿੰਘ, ਰਾਜਮੋਹਿੰਦਰ ਸਿੰਘ ਮਜੀਠਾ ਤੇ ਹੋਰਨਾਂ  ਮੈਂਬਰਾਂ ਵਲੋਂ ਇਸ ਸੰਬੰਧੀ ਦਿੱਤੀ ਗਈ ਰਿਕਵੀਜੀਸ਼ਨ ਵਾਪਸ ਲੈ ਲਈ ਗਈ ਤੇ ਹੋਏ ਫੈਸਲੇ ਅਨੁਸਾਰ ਮਿਤੀ 20-5-18 ਨੂੰ ਹੋਣ ਵਾਲੀਆਂ ਜਨਰਲ ਹਾਉਸ ਦੀਆਂ ਰਿਕਵੀਜੀਸ਼ਨ ਮੀਟਿੰਗਾਂ ਰੱਦ ਕੀਤੀਆਂ ਗਈਆਂ ।
ਇਸ ਮੋਕੇ ਮੀਤ ਪ੍ਰਧਾਨ ਧੰਨਰਾਜ ਸਿੰਘ ਤੇ ਸਰਬਜੀਤ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਣਾ ਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਡਾ: ਜਸਵਿੰਦਰ ਸਿੰਘ ਢਿੱਲੋਂ, ਹਰਜੀਤ ਸਿੰਘ, ਇਜੀ: ਜਸਪਾਲ ਸਿੰਘ, ਹਰਮਿੰਦਰ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਰਾਜਮੋਹਿੰਦਰ ਸਿੰਘ ਮਜੀਠਾ, ਅਰੀਦਮਨ ਸਿੰਘ, ਕੁਲਜੀਤ ਸਿੰਘ ਸਿੰਘ ਬ੍ਰਦਰਜ, ਮਿਸਿਜ ਸੁਖਬੀਰ ਕੌਰ ਮਾਹਲ, ਸੰਤੋਖ ਸਿੰਘ ਸੇਠੀ, ਮਨਜੀਤ ਸਿੰਘ ਤਰਨਤਾਰਨੀ ਤੇ ਹੋਰ ਮੈਂਬਰ ਮੌਜੂਦ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply