Monday, April 13, 2026

ਸਿਵਲ ਹਸਪਤਾਲ ਪਠਾਨਕੋਟ ਦੇ ਨਸ਼ਾ ਕੇਂਦਰ ਵਿਖੇ ਓ.ਓ.ਏ.ਟੀ ਕਲੀਨਿਕ ਦੀ ਸ਼ੂਰੁਆਤ

PPN1905201820ਪਠਾਨਕੋਟ, 19 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆਂ ਦੀ ਆਦਤ ਨੂੰ ਠੱਲ ਪਾਉਣ ਅਤੇ ਰੋਕਥਾਮ ਲਈ ਆਊਟ ਪੇਸ਼ੈਂਟ ਓਪੀਓਡ ਟਰੀਟਮੈਂਟ ਕਲਿਨਿਕ (O.O.A.T-CLINIC) ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਨੇ ਸਿਵਲ ਹਸਪਤਾਲ ਦੇ ਨਸ਼ਾ ਮੁਕਤੀ ਕੇਂਦਰ ਵਿਖੇ ਕੀਤਾ।
     ਇਸ ਮੌਕੇੇ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਓ.ਓ.ਏ.ਟੀ ਕਲੀਨਿਕ ਬਾਰੇ ਜਾਣਕਾਰੀ ਦਿੰਦਿਆ ਦੱਸਿਆਂ ਕਿ ਨਸ਼ਿਆਂ ਦੀ ਆਦਤ ਨੂੰ ਘਟਾਉਣ ਅਤੇ ਰੋਕਣ ਲਈ ਸਿਹਤ ਵਿਭਾਗ ਪੰਜਾਬ ਸਰਕਾਰ ਵਲੋ ਇਹ ਇੱਕ ਬਹੁਤ ਵਧੀਆ ਉਪਰਾਲਾ ਸ਼ੂਰੂ ਕੀਤਾ ਗਿਆ ਹੈ ਜਿਸ ਵਿੱਚ ਨਸ਼ਿਆਂ ਦੇ ਆਦੀ ਮਰੀਜ਼ਾਂ ਦਾ ਆਊਟ ਪੇਸ਼ੈਨਟ ਓਪੀਓਡ ਟਰੀਟਮੈਂਟ ਕੀਤਾ ਜਾਵੇਗਾ।ਮਰੀਜ਼ ਹੁਣ ਹਫਤੇ ਦੇ ਕਿਸੇ ਵੀ ਦਿਨ ਨਸ਼ਾ ਮੁਕਤੀ ਕੇਂਦਰ ਵਿੱਚ ਆ ਕੇ ਮਨੋਚਿਕਿਤਸਾ ਦੇ ਮਾਹਿਰ ਡਾਕਟਰ ਨਾਲ ਮਿਲ ਕੇ ਕਾਊਂਸਲਿੰਗ ਤੋਂ ਬਾਅਦ ਆਪਣਾ ਇਲਾਜ ਸ਼ੂਰੁ ਕਰਵਾ ਸਕਦੇ ਹਨ, ਜਿਸ ਲਈ ਮਰੀਜ਼ ਨੂੰ ਸਭ ਤੋਂ ਪਹਿਲਾਂ OOAT CLINIC ਵਿੱਚ ਜਾ ਕੇ ਰਜਿਸਟਰੇਸ਼ਨ ਕਰਵਾਉਣੀ ਪਵੇਗੀ।ਰਜਿਸਟਰੇਸ਼ਨ ਤੋਂ ਬਾਅਦ ਉਹ ਪਹਿਲਾਂ ਕਾਊਂਸਲਰ ਨੂੰ ਮਿਲ ਕੇ ਡਾਕਟਰ ਕੋਲ ਜਾ ਕੇ ਆਪਣੀ ਪੂਰੀ ਹਿਸਟਰੀ ਦੱਸੇਗਾ।ਹਿਸਟਰੀ ਜਾਨਣ ਤੋਂ ਬਾਅਦ ਮਰੀਜ਼ ਦੇ ਪਿਸ਼ਾਬ ਦਾ ਟੈਸਟ ਕੀਤਾ ਜਾਵੇਗਾ ਤੇ ਜੇਕਰ ਟੈਸਟ ਹੈਰੋਇਨ ਪੋਜ਼ਟਿਵ ਆਉਂਦਾ ਹੈ ਤਾਂ ਮਰੀਜ਼ ਦੀ ਦਵਾਈ ਸ਼ੂਰੂ ਕੀਤੀ ਜਾਵੇਗੀ।ੌੌਅਠ ਦੀ ਦਵਾਈ ਹੈਰੋਇਨ ਜਾਂ ਅਫੀਮ ਅਤੇ ਇਸ ਤੋਂ ਤਿਆਰ ਪਦਾਰਥਾਂ ਨੂੰ ਲੈਣ ਵਾਲੇ ਮਰੀਜਾਂ ਨੰੁੂ ਹੀ ਦਿੱਤੀ ਜਾਵੇਗੀ।ਇਹ ਮਨੋਚਿਕਿਤਸਾ ਦੇ ਡਾਕਟਰ ਦੀ ਨਿਗਰਾਨੀ ਹੇਠ 3-4 ਦਿਨ ਸਰਕਾਰੀ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਵਿਖੇ ਪਾਊਡਰ ਦੇ ਰੂਪ ਵਿੱਚ ਨਰਸ ਵਲੋ ਦਿੱਤੀ ਜਾਵੇਗੀ।
     3-4 ਦਿਨ ਤੋ ਬਾਅਦ ਜਦੋ ਇਸ ਦਵਈ ਦੀ ਮਾਤਰਾ ਸੈਟ ਹੋ ਜਾਵੇਗੀ ਤਾਂ ਮਰੀਜ਼ ਪੰਂਜਾਬ ਦੀ ਕਿਸੇ vI  OOAT CLINIC ਤੋਂ ਆਪਣਾ ਯੂ.ਆਈ.ਡੀਨੰਬਰ ਦੱਸ ਕੇ ਦਵਾਈ ਲੈ ਸਕਦਾ ਹੈ ਕਿਉਂਕਿ ਮਰੀਜ਼ ਦੀ ਸਾਰੀ ਜਾਣਕਾਰੀ ਆਨਲਾਈਨ ਅਪਲੋਡ ਕੀਤੀ ਜਾਂਦੀ ਹੈ।ਇਸ ਦਵਾਈ ਦੇ ਸੇਵਨ ਦੌਰਾਨ ਕਿਸੇ ਵੀ ਤਰਾਂ੍ਹ ਦਾ ਨਸ਼ਾ ਕਰਨ ਦੀ ਸਖਤ ਮਨਾਹੀ ਹੈ ਅਤੇ ਜੇਕਰ ਦਵਾਈ ਨਾਲ ਸੰਬਧਤ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਡਾਕਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਇਹ ਦਵਾਈ ਓ.ਓ.ਏ.ਟੀ ਪ੍ਰੋਗਰਾਮ ਤਹਿਤ ਮਰੀਜ਼ਾਂ ਨੂੰ ਬਿਲਕੁਲ ਮੁਫਤ ਦਿੱਤੀ ਜਾਵੇਗੀ।ਇਸ ਤੋ ਇਲਾਵਾ OOAT CLINIC ਛੱੁਟੀ ਵਾਲੇ ਦਿਨ ਅਤੇ ਐਤਵਾਰ ਨੰੁੂ 10-1 ਵਜੇ (ਤਿੰਨ ਘੰਟੇ) ਤੱਕ ਵੀ ਖੱੁੱਲਾ ਰਹੇਗਾ।
ਇਸ ਮੌਕੇ ਜਿਲਾ੍ਹ ਪਰਿਵਾਰ ਅਫਸਰ ਡਾ. ਰਾਕੇਸ਼ ਸਰਪਾਲ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਪਠਾਨਕੋਟ ਡਾ. ਭੁਪਿੰਦਰ ਸਿੰਘ, ਮਨੋਚਿਕਿਤਸਾ ਦੇ ਮਾਹਿਰ ਡਾ. ਸੋਨੀਆ ਮਿਸ਼ਰਾ, ਚੀਫ ਫਾਰਮਾਸਿਸਟ ਵਿਦਿਆਧਰ, ਡਾ. ਪ੍ਰਿਅੰਕਾ, ਮੈਟਰਨ ਮੈਡਮ ਬਿਮਲ, ਕਾਊਂਸਲਰ ਮਨਬਾਵਨ ਸਿੰਘ ਅਤੇ ਨਸ਼ਾ ਮੁਕਤੀ ਕੇਂਦਰ ਦਾ ਸਟਾਫ ਹਾਜ਼ਰ ਸੀਸਨ।   

 

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …

Leave a Reply