Thursday, March 5, 2026

ਕਿਸਾਨ ਜਥੇਬੰਦੀ ਪੰਜਾਬ ਨੇ ਐਸ.ਡੀ.ਐਮ ਬਾਬਾ ਬਕਾਲਾ ਦਾ ਦਫਤਰ ਘੇਰਿਆ

PPN2205201808ਜੰਡਿਆਲਾ ਗੁਰੂ, 22 ਮਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜੋਨ ਪ੍ਰਧਾਨ ਸਤਨਾਮ ਸਿੰਘ ਸਠਿਆਲਾ, ਹਰਜਿੰਦਰ ਸਿੰਘ ਭਲਾਈ ਪੁਰ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਸੈਂਕੜੇ ਕਿਸਾਨ, ਮਜਦੂਰ, ਨੋਜਵਾਨ, ਬੀਬੀਆਂ ਨੇ ਧਰਨੇ ਵਿੱਚ ਸਮੂਲੀਅਤ ਕੀਤੀ ਅਤੇ ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਦੇ `ਚ ਲੰਮੇ ਸਮੇਂ ਤੋਂ ਲਟਕ ਰਹੇ ਕੰਮਾਂ ਨੂੰ ਕਰਵਾਉਣ ਲਈ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ।
ਧਰਨਾਕਾਰੀਆਂ ਨੂੰ ਸਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ, ਜਿਲ੍ਹਾ ਸਕੱਤਰ ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੀ ਅਫਰਸਾਹੀ ਉਚ ਪੱਧਰੀ ਅਹੁਦਿਆਂ `ਤੇ ਬੈਠ ਕੇ ਪੰਜਾਬ ਦੀ ਜਨਤਾਂ ਨੂੰ ਖੱਜ਼ਲ ਖੁਆਰ ਕਰ ਰਹੀ ਹੈ।ਆਏ ਦਿਨ ਲੋਕ ਛੋਟੇ ਛੋਟੇ ਕੰਮਾਂ ਨੂੰ ਲੈ ਕੇ ਅਫਸਰਾਂ ਦੀਆਂ ਮਿਨਤਾਂ ਕਰਦੇ ਨਜਰ ਆਉਂਦੇ ਹਨ। ਪਰ ਉਨ੍ਹਾਂ ਦੇ ਪੱਲੇ ਨਿਰਾਸ਼ਾ ਤੋਂ ਸਿਵਾਏ ਕੁੱਝ ਪੱਲੇ ਨਹੀ ਪੈਂਦਾ, ਜਿਵੇਂ ਕਿ ਪਿੰਡ ਕਲੇਰ ਬਾਲਾ ਦੀ ਫਿਰਨੀ ਦੀ ਨਿਸ਼ਾਨਦੇਹੀ ਦੋ ਵਾਰ ਹੋ ਚੁੱਕੀ ਹੈ।ਇਸੇ ਤਰ੍ਹਾਂ ਦਾ ਇੱਕ ਮਸਲਾ ਪਿੰਡ ਜੋਧਾ ਨਗਰੀ ਦੇ ਹੱਡਾਂ ਰੋੜੇ ਦਾ ਵੀ ਕਾਫੀ ਚਰਚਾ ਵਿੱਚ ਆ ਰਿਹਾ ਹੈ 18-01-2018 ਨੂੰ ਤਰਸਿੱਕਾ ਬਲਾਕ ਵਿੱਚ ਲੱਗੇ ਧਰਨੇ `ਚ ਪ੍ਰਸਾਸਨ ਵਲੋਂ ਮੰਨਿਆ ਗਿਆ ਸੀ ਕਿ ਕਿਸਾਨਾਂ, ਮਜਦੂਰਾਂ ਦੇ ਲਟਕਦੇ ਮਸਲੇ ਜਲਦੀ ਹੱਲ ਕਰ ਦਿੱਤੇ ਜਾਣਗੇ।ਉਨਾਂ ਕਿਹਾ ਕਿ ਪ੍ਰਸਾਸਨ ਆਪਣੇ ਵਾਧੇ `ਤੇ ਖਰਾ ਨਾ ਉਤਰਦਾ ਦੇਖ ਕੇ ਕਿਸਾਨ ਮਜਦੂਰ ਸਘੰਰਸ਼ ਕਮੇਟੀ ਵਲੋਂ ਐਸ.ਡੀ.ਐਮ ਬਾਬਾ ਬਕਾਲਾ ਦੇ ਦਫਤਰ ਦਾ ਘਿਰਾਓ ਕਿਸਾਨਾਂ ਮਜਦੂਰਾਂ ਦੇ ਮਸਲਿਆਂ ਦੇ ਹੱਲ ਹੋਣ ਤੱਕ ਜਾਰੀ ਰਹੇਗਾ।
ਇਸ ਮੋਕੇ ਚਰਨ ਸਿੰਘ ਕਲੇਰ ਘੁਮਾਣ, ਅਜੀਤ ਸਿੰਘ ਠੱਠੀਆਂ, ਕਰਮ ਸਿੰਘ ਬੱਲ ਸਰਾਂ, ਸੁਖਦੇਵ ਸਿੰਘ ਚਾਟੀਵਿੰਡ, ਸਰਦੂਲ ਸਿੰਘ ਤਰਸਿੱਕਾ, ਮੁਖਤਾਰ ਸਿੰਘ ਅਰਜਨ ਮਾਂਗਾ, ਪ੍ਰਗਟ ਸਿੰਘ ਨੰਗਲੀ, ਮੁਖਤਾਰ ਸਿੰਘ ਵਡਾਲਾ, ਤਰਸੇਮ ਸਿੰਘ ਛਾਪਿਆਂਵਾਲੀ, ਗੁਰਮੀਤ ਸਿੰਘ ਉਮਰਾਂ ਨੰਗਲ, ਮੁਖਬੈਨ ਸਿੰਘ, ਅਮਰਦੀਪ ਸਿੰਘ, ਕੰਵਲ ਜੋਧਾ ਨਗਰੀ, ਮਲਕੀਤ ਸਿੰਘ ਕਾਲੇਕੇ, ਸਤਨਾਮ ਸਿੰਘ ਸੁਧਾਰ ਤੋਂ ਇਲਾਵਾ ਹੋਰ ਵੀ ਕਿਸਾਨ, ਮਜਦੂਰ ਆਗੂ ਹਾਜਰ ਸਨ।
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply