ਜੰਡਿਆਲਾ ਗੁਰੂ, 22 ਮਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਗ੍ਰੇਸ ਪਬਲਿਕ ਸੀਨੀ: ਸੈ: ਸਕੂਲ ਵਿਖੇ ਖਸਰਾ-ਰੁਬੈਲਾ ਦੀ ਰੋਕਥਾਮ ਵਾਸਤੇ 9 ਮਹੀਨੇ ਤੋਂ 15 ਸਾਲ ਦੀ ਉਮਰ ਦੇ ਬੱਚਿਆ ਨੂੰ ਸਫਲਤਾਪੂਰਵਕ ਟੀਕੇ ਲਗਾਏ ਗਏ।ਇਸ ਦੋਰਾਨ ਟੀਕਾਕਰਨ ਮੁਹਿੰਮ ਦੇ ਡਾਕਟਰ ਵਿਸ਼ਾਲ ਕੁਮਾਰ, ਕੁਲਵਿੰਦਰ ਕੌਰ,ਸਰਬਜੀਤ ਕੌਰ, ਪੁਸ਼ਪਾ ਰਾਣੀ, ਕੰਵਰਦੀਪ ਸਿੰਘ, ਰਣਜੋਤ ਸਿੰਘ, ਬਲਬੀਰ ਸਿੰਘ ਅਤੇ ਬਲਵਿੰਦਰ ਕੌਰ ਵਲੋਂ ਤਕਰੀਬਨ 300 ਤੋਂ ਵੱਧ ਬੱਚਿਆ ਨੂੰ ਟੀਕੇ ਲਗਾਏ ਗਏ।ਇਸ ਸਮੇਂ ਡਾ: ਜੇ.ਐਸ ਰੰਧਾਵਾ ਅਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਰੰਧਾਵਾ ਵੀ ਮੌਜੂਦ ਰਹੇ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …