Tuesday, September 15, 2026

ਬੀਬੀ ਕੌਲਾਂ ਜੀ ਪਬਲਿਕ ਸਕੂਲ ਦੇੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਤੋਂ ਕਰਵਾਇਆ ਜਾਣੂ

PPN2205201814ਅੰਮ੍ਰਿਤਸਰ, 22 ਮਈ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਤਰਨ ਤਾਰਨ ਰੋਡ ਵਿਖੇ ਟਰੈਫਿਕ ਪੁਲਿਸ ਦੇ ਟਰੈਫਿਕ ਐਜੂਕੇਸ਼ਨ ਵਿੰਗ ਦੇ ਸਬ-ਇੰਸਪੇਕਟਰ ਪਰਮਜੀਤ ਸਿੰਘ, ਐਚ.ਸੀ ਸਲਵੰਤ ਸਿੰਘ, ਐਚ.ਸੀ ਕੰਵਲਜੀਤ ਸਿੰਘ ਵਲੋਂ ਸੜਕ ਸੁਰੱਖਿਆ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਪੁਲਿਸ ਕਮਿਸ਼ਨਰ ਐਸ.ਐਸ ਸ਼੍ਰੀਵਾਸਤਵ ਤੇ ਏ.ਡੀ.ਸੀ.ਪੀ ਟਰੈਫਿਕ ਗੋਰਵ ਤੁਰਾ ਦੇ ਨਿਰਦੇਸ਼ਾਂ ਤਹਿਤ ਪ੍ਰਿੰਸੀਪਲ ਮੈਡਮ ਜਗਜੀਤ ਕੌਰ ਅਤੇ ਸਕੂਲ ਮੈਨਜਮੈਂਟ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ਦੌਰਾਨ ਬੱਚਿਆਂ ਨੂੰ ਸੜਕ `ਤੇ ਸੁਰੱਖਿਅਤ ਚੱਲਣ ਦੇ ਨਿਯਮਾਂ ਦੁਰਘਠਨਾਵਾਂ ਤੋਂ ਬਚਣ ਬਾਰੇ ਦੱਸਿਆ ਗਿਆ।18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਡਰਾਇਵਿੰਗ ਨਾ ਕਰਨ, ਓਵਰ ਸਪੀਡ, ਟਰਿਪਲ ਡਰਾਇਵਿੰਗ, ਜੈਬਰਾ ਲਾਈਨ ਅਤੇ ਲਾਲ ਬੱਤੀ ਜੰਪ ਨਾ ਕਰਨ ਬਾਰੇ ਜਾਗਰੂਕ ਕਰਦਿਆਂ ਨਵੇਂ ਮੋਟਰ ਵਹੀਕਲ ਅੇੈਕਟ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਸਵਾਨੀ ਮਰੂਤੀ ਡਰਾਇਵਿੰਗ ਸਕੂਲ ਤੋਂ ਆਏ ਵਿਸ਼ਾਲ ਸਿੰਘ ਨੇ ਬੱਚਿਆਂ ਨੂੰ ਸਹੀ ਡਰਾਇਵਿੰਗ ਕਰਨ ਬਾਰੇ ਗੁਰ ਦੱਸੇ।ਟਰੈਫਿਕ ਨਿਯਮਾਂ ਸਬੰਧੀ ਪੁੱਛੇ ਗਏ ਪ੍ਰਸ਼ਨਾਂ ਦਾ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਮੈਡਮ ਜਗਜੀਤ ਕੌਰ ਅਤੇ ਮੈਨਜਮੈਂਟ ਕਮੇਟੀ ਦੇ ਮੈਬਰ ਰਜਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply