ਸਮਰਾਲਾ, 24 ਮਈ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਬਾਲਿਓਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੈਲਫੇਅਰ ਗਰਾਮ ਸਭਾ ਬਾਲਿਓਂ, ਸਮੂਹ
ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਘੋੜਿਆਂ ਦੀਆਂ ਦੌੜਾਂ 3 ਜੂਨ ਦਿਨ ਐਤਵਾਰ ਨੂੰ (ਫੌਜੀ ਦੀ ਮੋਟਰ `ਤੇ) ਕਰਵਾਈਆਂ ਜਾ ਰਹੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਰਾਮ ਸਭਾ ਆਗੂ ਹਰਦੇਵ ਸਿੰਘ ਫੌਜੀ ਨੇ ਦੱਸਿਆ ਕਿ ਘੋੜ ਦੌੜਾਂ ਦਾ ਉਦਘਾਟਨ ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਬਲਜਿੰਦਰ ਸਿੰਘ ਬਿੱਲਾ ਪੂਨੀਆਂ ਕਰਨਗੇ।ਇਸ ਸਮੇਂ ਥੈਰੋ ਘੋੜਿਆਂ ਦੀ ਦੌੜਾਂ ਤੇ ਪੂਰਨ ਤੌਰ ਤੇ ਪਾਬੰਦੀ ਰਹੇਗੀ।ਘੋੜ ਦੌੜ ਦੇ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਬੁੱਢਾ ਦਲ ਦੇ ਜਥੇਦਾਰ ਬਾਬਾ ਸਰਵਨ ਸਿੰਘ (ਮੁਖੀ ਗੁਰੁਦਆਰਾ ਸ੍ਰੀ ਕ੍ਰਿਪਾਨ ਭੇਂਟ ਸਾਹਿਬ), ਆਪ ਆਗੂ ਸਰਬੰਸ ਸਿੰਘ ਮਾਣਕੀ, ਕਸਤੂਰੀ ਲਾਲ ਮਿੰਟੂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਪਰਮਜੀਤ ਸਿੰਘ ਢਿੱਲੋਂ ਅਕਾਲੀ ਆਗੂ, ਭੁਪਿੰਦਰ ਸਿੰਘ ਢਿੱਲੋਂ, ਬਲਦੇਵ ਸਿੰਘ ਸਰਪੰਚ ਦੋਬੁਰਜੀ, ਬਾਬਾ ਮਨਜੀਤ ਸਿੰਘ ਦੋਬੁਰਜੀ ਆਦਿ ਕਰਨਗੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media