Monday, September 14, 2026

ਉਦਯੋਗਿਕ ਸਿਖਲਾਈ ਸੰਸਥਾਵਾਂ ਵਲੋਂ ਰੋਜ਼ਗਾਰ ਮੇਲਾ 5 ਜੂਨ ਨੂੰ

ਭੀਖੀ, 28 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਜਿਲੇ ਦੀਆਂ ਦੋ ਉਦਯੋਗਿਕ ਸਿਖਲਾਈ ਸੰਸਥਾਵਾਂ ਗੁਰੂ ਗੋਬਿੰਦ ਸਿੰਘ ਆਈ.ਟੀ.ਆਈ  ਭੈਣੀ ਬਾਘਾ ਅਤੇ ਇੰਜਨੀਅਰ ਆਈ.ਟੀ.ਆਈ ਮਾਨਸਾ ਵਲੋ ਕਿੱਤਾਕਾਰੀ ਸਿੱਖਿਆ ਹਾਸਲ ਕਰ ਚੁੱਕੇ ਨੋਜਵਾਨਾਂ ਲਈ 5 ਜੂਨ ਨੂੰ ਵਿਸ਼ੇਸ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾਵੇਗਾ।ਮੇਲੇ ਦੇ ਪ੍ਰਬੰਧਕ ਮਨਜੀਤ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਸਥਾਨਕ ਇੰਡਸ਼ਟਰੀਜ਼ ਤੋਂ ਇਲਾਵਾ ਬਹੁ-ਰਾਸ਼ਟਰੀ ਕੰਪਨੀ ਲਾਰਸਨ ਐਂਡ ਟਰਬੋਂ ਉਚੇਚੇ ਤੋਰ `ਤੇ ਸ਼ਿਰਕਤ ਕਰਨਗੀਆਂ।ਕੰਪਨੀਆ ਇਲੈਕਟੀਸ਼ੀਅਨ, ਵਾਇਰਮੈਨ, ਵੈਲਡਰ, ਪਲੰਬਰ, ਕਾਰਪੈਂਟਰ ਅਤੇ ਫਿਟਰ ਟਰੇਡ ਦੇ ਸਿਖਿਆਰਥੀਆਂ ਦੀ ਚੋਣ ਕਰਨਗੀਆਂ। ਉਨ੍ਹਾਂ ਦੱਸਿਆ ਕਿ ਮੇਲੇ ਦਾ ਲਾਹਾ ਲੈਣ ਲਈ ਨੋਜਵਾਨ ਆਪਣੇ ਵਿਦਿਅਕ ਸਰਟੀਫਿਕੇਟ, ਆਧਾਰ ਕਾਰਡ ਅਤੇ ਪਾਸਪੋਰਟ ਸ਼ਾਇਜ ਦੀਆਂ ਫੋਟੋਆਂ ਨਾਲ ਲੈ ਕੇ ਆਉਣ।ਉਮਰ ਹੱਦ 18 ਤੋਂ 35 ਸਾਲ ਦੀ ਹੈ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply