ਭੀਖੀ, 28 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸੀ.ਬੀ.ਐਸ.ਸੀ ਬੋਰਡ 12ਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚ ਸਥਾਨਕ ਸਰਵਹਿਤਕਾਰੀ ਵਿਦਿਆ ਮੰਦਰ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ।ਸਾਇੰਸ ਗਰੁੱਪ ਵਿਚੋਂ ਆਸ਼ਿਮਾ ਨੇ 478 ਅੰਕ ਲੈ ਕੇ ਪਹਿਲਾ ਸਥਾਨ, ਸ਼ਿਵਾਲੀ ਨੇ 451 ਅੰਕ ਲੈ ਕੇ ਦੂਜਾ ਅਤੇ ਦੀਪਕ ਕੁਮਾਰ ਨੇ 410 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਗਰੁੱਪ ਵਿਚੋਂ 21 ਬੱਚਿਆਂ ਨੇ ਪਹਿਲੇ ਦਰਜੇ `ਤੇ ਰਹਿ ਕੇ ਪ੍ਰੀਖਿਆ ਪਾਸ ਕੀਤੀ।ਕਾਮਰਸ ਗਰੁੱਪ ਵਿਚੋਂ ਚੀਨੂੰ ਰਾਣੀ ਨੇ 424 ਅੰਕ ਪ੍ਰਾਪਤ ਕਰਕੇ ਪਹਿਲਾ, ਅਭਿਨਵ ਸਿੰਘ ਮਿੱਤਲ ਨੇ 417 ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ।ਕਾਮਰਸ ਗਰੁੱਪ ਵਿਚੋਂ ਵੀ 13 ਬੱਚਿਆਂ ਨੇ ਪਹਿਲੇ ਦਰਜੇ ’ਚ ਪ੍ਰੀਖਿਆ ਪਾਸ ਕੀਤੀ। ਸਕੂਲ ਦੇ ਸ਼ਾਨਦਾਰ ਨਤੀਜੇ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਿੰਸੀਪਲ ਗਗਨਦੀਪ ਪਰਾਸ਼ਰ ਤੇ ਸਕੂਲ ਦੀ ਸਾਰੀ ਕਮੇਟੀ ਨੇੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ।ਇਸ ਤੋਂ ਇਲਾਵਾ ਸਥਾਨਕ ਮਾਡਰਨ ਸੈਕੂਲਰ ਪਬਲਿਕ ਸਕੂਲ ਭੀਖੀ ਦਾ ਬਾਰਵੀਂ ਜਮਾਤ ਦਾ ਨਤੀਜਾ ਵੀ 100 ਫੀਸਦ ਰਿਹਾ। ਨਾਨ-ਮੈਡੀਕਲ ਗਰੁੱਪ ਵਿਚੋਂ ਸਕੂਲ ਦੇ ਵਿਦਿਆਰਥੀ ਸੰਨੀ ਨੇ 92 ਫੀਸਦ ਅੰਕ, ਰਿਪਦਮਨ ਨੇ 87 ਫੀਸਦ ਅੰਕ ਤੇ ਪ੍ਰੇਰਨਾ ਨੇ 80.6 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਕਾਮਰਸ ਗਰੁੱਪ ਵਿਚੋਂ ਸੋਹੇਨੂਰ ਨੇ 93.6 ਪ੍ਰਤੀਸ਼ਤ ਅੰਕ, ਪਰਮਿੰਦਰ ਕੌਰ ਨੇ 86.6 ਪ੍ਰਤੀਸ਼ਤ ਅੰਕ ਤੇ ਇਨੂ ਨੇ 78 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਆਰਟਸ ਗਰੁੱਪ ਵਿਚੋਂ ਮਨਪ੍ਰੀਤ ਕੌਰ ਨੇ92.6 ਪ੍ਰਤੀਸ਼ਤ ਅੰਕ, ਵਾਨੀ ਨੇ 86.6 ਫੀਸਦ ਅੰਕ ਤੇ ਸੁਨੈਨਾ ਨੇ 75.4 ਫੀਸਦ ਅੰਕ ਪ੍ਰਾਪਤ ਕੀਤੇ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੇ ਵੀ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।
ਉਹਨਾਂ ਦੀਆਂ ਇਹਨਾਂ ਪ੍ਰਾਪਤੀਆਂ ਤੇ ਸਕੂਲ ਦੇ ਡਾਇਰੈਕਟਰ ਜਗਜੀਤ ਸਿੰਘ ਅਤੇ ਪ੍ਰਿੰਸੀਪਲ ਸੰਦੀਪ ਕੌਰ ਨੇ ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਵਧਾਈ ਵੀ ਦਿੱਤੀ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media