Friday, November 22, 2024

ਮਾਨਸਾ ਦੋਧੀ ਯੂਨੀਅਨ ਤੇ ਡੇਅਰੀ ਯੂਨੀਅਨ 1 ਤੋਂ 10 ਜੂਨ ਦੀ ਹੜਤਾਲ ਵਿੱਚ ਸ਼ਾਮਿਲ ਨਹੀਂ ਹੋਵੇਗੀ – ਕਮੇਟੀ ਮੈਂਬਰਾਨ

ਭੀਖੀ, 29 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ)  – ਦੋਧੀ ਅਤੇ ਡੇਅਰੀ ਯੂਨੀਅਨਾਂ ਦੀਆਂ ਕਾਰਜਕਾਰਣੀ ਕਮੇਟੀਆਂ ਦੀ ਸਾਂਝੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਪਵਨ ਕੁਮਾਰ ਚਕੇਰੀਆਂ (ਚੇਅਰਮੈਨ) ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਹੇਠ ਲਿਖੇ ਅਹੁੱਦੇਦਾਰ ਸ਼ਾਮਲ ਹੋਏ।ਪ੍ਰਧਾਨ ਗੁਰਦੇਵ ਸਿੰਘ ਫੌਜੀ, ਨਰੇਸ਼ ਕੁਮਾਰ ਬੁਰਜ ਹਰੀ, ਅਸੋਕ ਕੁਮਾਰ ਪ੍ਰਧਾਨ ਡੇਅਰੀ ਯੂਨੀਅਨ, ਰਕੇਸ਼ ਕੁਮਾਰ, ਅਸ਼ੋਕ ਕੁਮਾਰ ਲਾਲੀ, ਅਤੇ ਸਾਰੇ ਕਮੇਟੀ ਮੈਂਬਰ ਸ਼ਾਮਿਲ ਹੋਏ।ਦੋਧੀ ਅਤੇ ਡੇਅਰੀ ਯੂਨੀਅਨਾਂ ਇਕ ਸਾਂਝੇ ਬਿਆਨ ਰਾਹੀਂ ਸੂਚਿਤ ਕੀਤਾ ਹੈ ਕਿ ਕਿਸਾਨ ਯੂਨੀਅਨ ਵਲੋਂ 1 ਤੋਂ 10 ਜੂਨ ਤੱਕ ਦੁੱਧ ਦੀ ਹੜਤਾਲ ਬਾਰੇ ਛਪੀ ਖਬਰ ਨਾਲ ਉਨਾਂ ਦਾ ਕੋਈ ਸਬੰਧ ਨਹੀਂ ਹੈ।ਕਿਉਂਕਿ ਕਿਸਾਨ ਜਥੇਬੰਦੀ ਨੇ ਉਨਾਂ ਨੂੰ ਵਿਸ਼ਵਾਸ ਵਿੱਚ ਨਹੀਂ ਲਿਆ ਅਤੇ ਨਾ ਹੀ 28 ਮਈ ਤੱਕ ਸਾਡੇ ਨਾਲ ਕੋਈ ਰਾਬਤਾ ਕੀਤਾ ਗਿਆ ਹੈ।ਇਸ ਕਰਕੇ ਮਾਨਸਾ ਦੋਧੀ ਯੂਨੀਅਨ ਅਤੇ ਡੇਅਰੀ ਯੂਨੀਅਨ ਇਸ ਹੜਤਾਲ ਵਿੱਚ ਸ਼ਾਮਿਲ ਨਹੀਂ ਹੋਵੇਗੀ।ਦੁੱਧ ਵਾਲੇ ਦੋਧੀ ਰੋਜ਼ਾਨਾ ਦੀ ਤਰ੍ਹਾਂ ਆਪਣਾ ਕੰਮ ਜਾਰੀ ਰੱਖਣਗੇ।ਇਸ ਸੰਬੰਧ ਵਿੱਚ ਇੱਕ ਮੰਗ ਪੱਤਰ ਗੁਰਦੇਵ ਸਿੰਘ ਫੌਜੀ ਅਤੇ ਪਵਨ ਕੁਮਾਰ ਚਕੇਰੀਆਂ, ਅਸ਼ੋਕ ਕੁਮਾਰ ਮਾਨਸਾ ਦੀ ਅਗਵਾਈ ਵਿੱਚ ਜਿਲਾ ਪ੍ਰਸ਼ਾਸਨ ਨੂੰ ਦਿੱਤਾ ਗਿਆ ਹੈ, ਜਿਸ ਵਿੱਚ ਦੋਧੀਆਂ ਦੀ ਸੁਰੱਖਿਆ ਵਾਸਤੇ ਕਿਹਾ ਗਿਆ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply