ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ ਬਿਊਰੋ) – ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ, ਸਰਕਾਰੀ ਤੇ ਗੈਰ ਸਰਕਾਰੀ ਦਹਿਸ਼ਤ ਦਾ ਬਹਾਦਰੀ ਨਾਲ ਮੁਕਾਬਲਾ
ਕਰਨ ਵਾਲੇ ਲੋਕ ਹਿੱਤੂ ਤੇ ਸੰਘਰਸ਼ੀ ਮੁਨੱੱਖ ਕਾ. ਜਗਤਾਰ ਸਿੰਘ ਮਹਿਲਾਂਵਾਲ ਬੀਤੀ ਸ਼ਾਮ ਸਦੀਵੀਂ ਵਿਛੋੜਾ ਦੇ ਗਏ।ਸਖ਼ਤ ਸੁਭਾਅ ਤੇ ਫੌਲਾਦ ਵਰਗੇ ਜਿਸਮ ਦੇ ਮਾਲਕ ਕਾ. ਜਗਤਾਰ ਫੌਜ ਵਿਚੋਂ ਸਵੈਇੱਛਤ ਸੇਵਾਮੁਕਤੀ ਲੈ ਕੇ ਲੋਕ ਮਸਲਿਆਂ ਤੇ ਲੜਨ ਵਾਸਤੇ ਉਹਨਾਂ ਪਿੰਡਾਂ, ਇਲਾਕੇ, ਤਹਿਸੀਲ ਤੇ ਜਿਲਾ ਪੱਧਰ `ਤੇ ਸਰਗਰਮੀ ਨਾਲ ਕੰਮ ਕੀਤਾ ਅਤੇ ਜਿੰਦਗੀ ਦੇ 40 ਵਰ੍ਹੇ ਲੋਕਾਂ ਨੂੰ ਹੀ ਸਮਰਪਿਤ ਕਰ ਦਿੱਤੇ।ਇਸ ਸਮੇਂ ਦੌਰਾਨ ਉਹਨਾਂ ਬਹੁਤ ਸਾਰੀਆਂ ਮੁਹਿੰਮਾਂ, ਅੰਦੋਲਨਾਂ ਕਾਨਫਰੰਸਾਂ ਅਤੇ ਸੈਮੀਨਾਰਾਂ ਦੀ ਅਗਵਾਈ ਕੀਤੀ।ਕਿਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵਿੱਚ ਸੂਬਾਈ ਸ਼ਹੀਦ ਕਾ. ਬਲਦੇਵ ਸਿੰਘ ਮਾਨ ਤੇ ਸ਼ਹੀਦ ਕਾ. ਸਰਬਜੀਤ ਭਿੱਟੇਵਡ ਆਦਿ ਸਾਥੀਆਂ ਨਾਲ ਜਿਲ੍ਹੇ ਤੇ ਸੂਬੇ ਪੱਧਰ ਤੇ ਲੋਕ ਮਸਲਿਆਂ ਤੇ ਲੜਾਈ ਲੜੀ।ਇਹਨੀ ਦਿਨੀਂ ਉਹ ਪੰਜਾਬ ਕਿਸਾਨ ਸਭਾ ਵਿੱਚ ਸਰਗਰਮ ਸਨ ਤੇ ਸੀ.ਪੀ.ਆਈ ਦੀ ਸੂਬਾ ਕੰਟਰੋਲ ਕਮਿਸ਼ਨ ਦੇ ਮੈਂਬਰ ਸਨ।
ਕਾ. ਜਗਤਾਰ ਨੇ 1990 ਦੀਆਂ ਚੋਣਾਂ ਵਿੱੱਚ ਤਰਨਤਾਰਨ ਹਲਕੇ ਤੋਂ ਲੋਕ ਸਭਾ ਚੋਣ ਵੀ ਲੜੀ ਤੇ ਉਸ ਦਹਿਸ਼ਤ ਭਰੇ ਸਮੇਂ ਵਿੱਚ ਮੁਹਿੰਮ ਨੂੰ ਭਖਾ ਕੇ ਰੱਖਿਆ।ਉਹ ਹਮੇਸ਼ਾਂ ਆਪਣੇ ਸਾਥੀਆਂ ਤੇ ਵਲੰਟੀਅਰਾਂ ਨੂੰ ਆਪਣੀ ਸੁਰੱਖਿਆਂ ਪ੍ਰਤੀ ਚੇਤਨ ਕਰਦੇ ਰਹਿੰਦੇ ਸਨ।ਲੋਕ ਮਸਲਿਆਂ ਤੇ ਗੱਲ ਕਰਨ ਸਮੇਂ ਉਹ ਲੋਕ-ਮੁਹਾਂਵਰੇ ਤੇ ਸਧਾਰਨ ਬੋਲੀ ਦਾ ਸਹਾਰਾ ਲੈ ਰੋਚਕ ਗੱਲਾਂ ਕਰਦੇ।ਪੰਜਾਬ ਦੇ ਕਾਲੇ ਸਮੇਂ ਵਿੱਚ ਲਿਖੇ ਗਏ ਸਾਹਿਤ ਵਿੱਚ ਉਹਨਾਂ ਦੀ ਬਰਾਬਰੀ ਦੇ ਕਿਸੇ ਬਹੁਤ ਸਾਰੀਆਂ ਕਹਾਣੀਆਂ ਤੇ ਨਾਵਲਾ ਵਿੱਚ ਛਾਪੇ ਗਏ।ਉਹਨਾਂ `ਤੇ ਹੋਏ ਅਨੇਕਾਂ ਹਮਲਿਆਂ ਵਿੱਚ ਉਹਨਾਂ ਆਪਣਾ, ਸਾਥੀਆਂ ਤੇ ਪਰਿਵਾਰ ਦਾ ਬਚਾਅ ਕੀਤਾ ਤੇ ਵਿਰੋਧੀਆਂ ਨੂੰ ਹਮੇਸ਼ਾਂ ਲਲਕਾਰਿਆਂ।
ਉਹਨਾਂ ਦੀ ਮੌਤ `ਤੇ ਦੁੱਖ ਦਾ ਪ੍ਰਗਟਾਵਾ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਲਿਆਂ ਵਿੱਚ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਪ੍ਰਧਾਨ ਕੇਵਲ ਧਾਲੀਵਾਲ, ਸੀ.ਪੀ.ਆਈ ਦੇ ਕੇਂਦਰੀ ਆਗੂ ਡਾ. ਜੋਗਿੰਦਰ ਦਿਆਲ, ਸੂਬਾ ਸਕੱਤਰ ਬੰਤ ਬਰਾੜ, ਕਾ. ਹਰਦੇਵ ਅਰਸ਼ੀ, ਕਾ. ਅਮਰਜੀਤ ਆਸਲ, ਕਾ. ਲਖਬੀਰ ਸਿੰਘ ਨਿਜਾਮਪੁਰਾ, ਫ਼ੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਜਮਹੂਰੀ ਅਧਿਕਾਰ ਸਭਾ ਦੇ ਸਕੱਤਰ ਯਸ਼ਪਾਲ ਝਬਾਲ, ਸਤੀਸ਼ ਝੀਂਗਣ ਸਕੱਤਰ ਹਰੀਸ਼ ਕੈਲਾ, ਹਰਜੀਤ ਸਿੰਘ ਰਾਜਾਸਾਂਸੀ, ਖੰਡ ਮਿੱਲ ਮੁਲਾਜਮਾਂ ਦੇ ਆਗੂ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media