Friday, September 11, 2026

ਜਲੰਧਰ ਰਹਿ ਕੇ ਵੀ ਆਪਣੇ ਨਹੀ ਭੁੱਲਾ ਸਕੂਲ ਨੂੰ ਘੁੰਮਣ ਪਰਿਵਾਰ

ਤਲਵੰਡੀ ਝੁੰਗਲਾਂ ਦੇ ਵਿਦਿਆਰਥੀਆਂ ਨੂੰ ਵੰਡੀਆਂ ਵਰਦੀਆਂ ਤੇ ਲਿਖਣ ਸਮੱਗਰੀ

PPN0206201808ਬਟਾਲਾ, 2 ਜੂਨ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਭਾਵੇ ਆਪਣੇ ਸਕੂਲੀ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਦਾ ਆ ਰਿਹਾ  ਹੈ, ਪਰ ਸਮਾਜ ਸੇਵੀ ਜਥੇਬੰਦੀਆਂ ਤੇ ਆਪਣੇ ਪਿੰਡ ਦੇ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਨੂੰ ਆਪਣੇ ਵਲੋਂ ਹਰ ਤਰਾਂ ਦੀਆਂ ਸਹੂਲਤ ਦੇ ਰਹੇ ਹਨ।ਸਰਕਾਰੀ ਮਿਡਲ ਸਕੂਲ ਤਲਵੰਡੀ ਝੁੰਗਲਾਂ ਵਿਖੇ ਜਰਨੈਲ ਸਿੰਘ ਘੁੰਮਣ ਸਮਾਜ-ਸੇਵੀ ਵਲੋਂ ਸਕੂਲ ਵਿਚ ਉਸਾਰੇ ਗਏ ਵਰਾਂਡੇ ਦਾ ਆਪਣੇ ਕਰ ਕਮਲਾਂ ਨਾਲ ਉਦਘਾਟਨ ਕੀਤਾ ਗਿਆ।ਜਰਨੈਲ ਸਿੰਘ ਘੁੰਮਣ ਜਿਨਾਂ ਦਾ ਪਿਛੋਕੜ ਤਲਵੰਡੀ ਝੁੰਗਲਾਂ ਦਾ ਹੈ, ਇਸ ਸਮੇਂ  ਜਲੰਧਰ ਵਿਖੇ ਰਹਿ ਰਹੇ ਹਨ।ਉਨਾਂ ਵਰਾਂਡੇ ਦੀ ਉਸਾਰੀ ਲਈ 1 ਲੱਖ 80 ਹਜ਼ਾਰ ਰੁਪਏ ਦਾਨ ਵਜੋਂ ਦਿੱਤੇ ਸਨ।ਇਸ ਦੇ ਨਾਲ ਹੀ ਸੇਵਾਮੁਕਤ ਪ੍ਰਿੰਸੀਪਲ ਗੁਰਚਰਨ ਸਿੰਘ ਨੇ ਬੱੱਚਿਆਂ ਨੂੰ ਆਪਣੇ ਦਸਾਂ ਨਹੁੰਆਂ ਦੀ ਕਮਾਈ `ਚੋਂ ਵਰਦੀਆਂ ਦਿੱਤੀਆਂ ਅਤੇ ਜਦਕਿ ਜਰਨੈਲ ਸਿੰਘ ਘੁੰਮਣ ਵੱਲੋਂ ਸਕੂਲ ਨੂੰ ਵਾਟਰ ਕੂਲਰ ਵੀ ਦਾਨ ਕੀਤਾ ਗਿਆ।
 ਇਸ ਮੌਕੇ ਪਵਨ ਕੁਮਾਰ, ਜਤਿੰਦਰ ਸਿੰਘ, ਨੱਥਾ ਸਿੰਘ,  ਮਨਦੀਪ ਸਿੰਘ, ਪ੍ਰਭਜੀਤ ਸਿੰਘ, ਮੋਹਨਬੀਰ ਕੌਰ, ਜਸਵੰਤ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਪੰਚਾਇਤ ਮੈਂਬਰ ਨਿਸ਼ਾਨ ਸਿੰਘ, ਮਾ. ਕਰਨੈਲ ਸਿੰਘ, ਬਲਕਾਰ ਸਿੰਘ ਆਦਿ ਹਾਜ਼ਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply