ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ- ਅਮਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 44ਵੇਂ ਡਿਗਰੀ ਵੰਡ ਸਮਾਰੋਹ ਡਾ. ਰਿਪਿਨ ਕੋਹਲੀ ਨੂੰ ਪੀ.ਐਚ.ਡੀ ਦੀ ਡਿਗਰੀ ਨਾਲ ਨਿਵਾਜ਼ਿਆ ਗਿਆ।ਇਹ ਡਿਗਰੀ ਉਨ੍ਹਾਂ ਨੂੰ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ, ਵਾਈਸ-ਚਾਂਸਲਰ, ਪ੍ਰੋਫੈਸਰ ਜਸਪਾਲ ਸਿੰਘ ਸੰਧੂ ਅਤੇ ਹੋਰਨਾਂ ਨੇ ਪ੍ਰਦਾਨ ਕੀਤੀ। ਜਿਕਰਯੋਗ ਹੈ ਕਿ ਡਾ. ਰਿਪਿਨ ਕੋਹਲੀ ਖਾਲਸਾ ਕਾਲਜ ਫਾਰ ਇੰਜਨੀਅਰਿੰਗ ਰਣਜੀਤ ਐਵੀਨਿਊ ਵਿਖੇ ਬਤੌਰ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਉਨ੍ਹਾਂ ਕਿਹਾ ਕਿ ਸਿੱਖਿਆ ਮਨੁੱਖ ਨੂੰ ਸਿਰਜਣਾਤਮਕ, ਸੰਵੇਦਨਸ਼ੀਲ ਹੋਣ ਤੋਂ ਇਲਾਵਾ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਕਰਦੀ ਹੈ।ਇਸ ਲਈ ਅੱਜ ਲੋੜ ਹੈ ਕਿ ਵਿਸ਼ਵ ਦੀਆਂ ਤਬਦੀਲੀਆਂ ਅਤੇ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਜਿਹੇ ਸਿਖਿਆ ਦੇ ਢਾਂਚੇ ਦੀ ਰਚਨਾ ਕੀਤੀ ਜਾਵੇ, ਜੋ ਕਿ ਵਿਦਿਆਰਥੀਆਂ ਦੀ ਸੁਚੱਜੇ ਜੀਵਨ ਜਾਚ ਦੇ ਨਾਲ ਨਾਲ ਰੁਜ਼ਗਾਰ-ਮੁਖੀ ਹੋਵੇ।ਡਾ. ਰਿਪਿਨ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਡਿਗਰੀ ਮਿਲਣ `ਤੇ ਬੇਹੱਦ ਖੁਸ਼ੀ ਹੋਈ ਅਤੇ ਇਸ ਦੇ ਲਈ ਉਹ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕਰਦੇ ਹਨ।ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਵੀ ਮੌਜੂਦ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …