Saturday, May 2, 2026

ਪਠਾਨਕੋਟ ਤੋਂ ਮਿਲੇ ਲਾਪਤਾ ਬੱਚੇ ਨੂੰ ਨਾਗਪੁਰ ਚਿਲਡਰਨ ਹੋਮ ਲਈ ਅਧਿਕਾਰੀਆਂ ਨਾਲ ਕੀਤਾ ਰਵਾਨਾ

PPN0706201806ਪਠਾਨਕੋਟ, 7 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਦੇ ਉਪਰਾਲਿਆਂ ਸਦਕਾ ਇਕ ਲਾਪਤਾ ਬੱਚਾ ਜੋ ਪਠਾਨਕੋਟ ਵਿਖੇ ਮਿਲਿਆ ਸੀ ਨੂੰ ਉਸ ਦੇ ਘਰ ਦੇ ਲਈ ਰਵਾਨਾ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਊਸਾ ਨੇ ਦੱਸਿਆ ਕਿ ਕਰੀਬ 25 ਦਿਨ ਪਹਿਲਾਂ ਇਕ ਬੱਚਾ ਜੋ ਕਿ ਪਠਾਨਕੋਟ ਤੋਂ ਬਹੁਤ ਬੀਮਾਰ ਹਾਲਤ ਵਿੱਚ ਇਕ ਆਟੋ ਚਾਲਕ ਨੂੰ ਮਿਲਿਆ ਸੀ ਅਤੇ ਉਸ ਆਟੋ ਚਾਲਕ ਨੇ ਬੱਚੇ ਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ ਦੇ ਲਈ ਦਾਖਲ ਕਰਵਾ ਦਿੱਤਾ ਸੀ ਉਥੇ ਬੱਚੇ ਦਾ ਕਾਫੀ ਦਿਨਾਂ ਤੱਕ ਇਲਾਜ਼ ਚਲਦਾ ਰਿਹਾ ਅਤੇ ਬਾਅਦ ਵਿੱਚ ਸਿਵਲ ਹਸਪਤਾਲ ਵੱਲੋਂ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਕ ਬੱਚਾ ਜਿਸ ਦੀ ਉਮਰ ਕਰੀਬ 12 ਸਾਲ ਹੈ ਜੋ ਕਿ ਆਪਣੇ ਬਾਰੇ ਕੁੱਝ ਵੀ ਜਾਣਕਾਰੀ ਨਹੀਂ ਦੇ ਰਿਹਾ।
    ਜਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਇਕ ਟੀਮ ਨੇ ਉਸ ਬੱਚੇ ਨਾਲ ਸੰਪਰਕ ਕੀਤਾ ਅਤੇ ਕਾਊਂਸਲਿੰਗ ਕਰਨ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਕਿ ਉਹ ਬੱਚਾ ਮਹਾਰਾਸਟਰ ਦੇ ਨਾਗਪੁਰ ਦਾ ਰਹਿਣ ਵਾਲਾ ਹੈ।ਬੱਚੇ ਨੇ ਕਾਊਂਸਲਿੰਗ ਦੋਰਾਨ ਦੱਸਿਆ ਕਿ ਉਹ ਮਾਤਾ ਵੈਸ਼ਣੋਂ ਦੇਵੀ ਦੇ ਦਰਸਨ ਕਰਨ ਦੇ ਲਈ ਗਿਆ ਸੀ। ਜਿਕਰਯੋਗ ਹੈ ਕਿ ਬੱਚੇ ਦੇ ਮਾਤਾ ਪਿਤਾ ਜਿਸ ਦੀ ਮੋਤ ਹੋ ਚੁੱਕੀ ਹੈ ਅਤੇ ਬੱਚਾ ਇਕ ਬਣਜਾਰੇ ਕਬੀਲੇ ਨਾਲ ਰਹਿੰਦਾ ਸੀ।ਉਨ੍ਹਾਂ ਦੱਸਿਆ ਕਿ ਨਾਗਪੁਰ ਵਿਖੇ ਸੰਪਰਕ ਕਰਨ ਤੇ ਬੱਚੇ ਦੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਸਹਿਯੋਗ ਨਾਲ ਬੀਤੀ ਰਾਤ ਬੱਚੇ ਦੀ ਟਿਕਟ ਕਰਵਾ ਕੇ ਇਕ ਵਿਭਾਗੀ ਕਰਮਚਾਰੀ ਅਤੇ ਪੁਲਿਸ ਪਾਰਟੀ ਦੀ ਵਿਵਸਥਾ ਕਰ ਕੇ ਬੱਚੇ ਨੂੰ ਨਾਗਪੁਰ ਦੇ ਚਿਲਡਰਨ ਹੋਮ ਦੇ ਲਈ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਸਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਕੋਈ ਵੀ ਅਜਿਹਾ ਲਾਪਤਾ ਬੱਚਾ ਮਿਲਦਾ ਹੈ ਤਾਂ ਹੈਲਪ ਲਾਈਨ ਨੰਬਰ 1098 ਤੇ ਜਾਂ ਫਿਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੀ ਬਲਾਕ ਕਮਰਾ ਨੰਬਰ 138 ਵਿੱਚ ਸੰਪਰਕ ਕੀਤਾ ਜਾਵੇ ਤਾਂ ਜੋ ਲਾਪਤਾ ਬੱਚੇ ਨੂੰ ਉਸ ਦੇ ਵਾਰਿਸਾਂ ਤੱਕ ਪਹੁੰਚਾਇਆ ਜਾ ਸਕੇ।

 

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply