ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਆਰੰਭ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਾਹਨ ਸਿੰਘ ਪਨੂੰ ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਨਿਰਦੇਸ਼ਾਂ ਤਹਿਤ ਸ਼ਹਿਰ ਦੀਆਂ ਵੱਖ-ਵੱਖ ਥਾਵਾਂ `ਤੇ ਟੈ੍ਰਫਿਕ ਪੁਲਿਸ ਦੇ ਸਹਿਯੋਗ ਨਾਲ ਟਰੱਕਾਂ, ਬੱਸਾਂ ਦੇ ਪ੍ਰੈਸ਼ਰ ਹਾਰਨ ਅਤੇ ਮੋਟਰ ਸਾਈਕਲ ਦੇ ਪਟਾਖਾ ਸਾਇਲੈਂਸਰਾਂ ਨੂੰ ਚੈਕ ਕਰਨ ਲਈ ਨਾਕੇ ਲਾਏ ਗਏ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ 28 ਵਾਹਨਾਂ ਦੇ ਚਲਾਨ ਕੀਤੇ ਗਏ।
ਪੰਜਾਬ ਪ੍ਰਦੂਸਣ ਕੰਟੋਰਲ ਬੋਰਡ ਦੇ ਇੰਜ: ਕਮਲਜੀਤ ਸਿੰਘ ਅਤੇ ਇੰਜ: ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਵਾਹਨਾਂ `ਤੇ ਲੱਗੇ ਪ੍ਰੈਸਰ ਹਾਰਨ ਉਤਰਵਾਏ ਗਏ ਅਤੇ ਨਿਯਮਾਂ ਅਨੁਸਾਰ ਚਲਾਨ ਵੀ ਕੀਤੇ ਗਏ।ਇਸ ਤਰ੍ਹਾਂ ਮੋਟਰਸਾਈਕਲਾਂ ਦੇ ਸਾਈਲੈਂਸਰ ਨਾਲ ਪਟਾਕੇ ਪਾਉਣ ਵਾਲਿਆ `ਤੇ ਵੀ ਕਾਰਵਾਈ ਕੀਤੀ ਗਈ, ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ।ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟੋਰਲ ਬੋਰਡ ਦੇ ਨਿਯਮਾਂ ਅਨੁਸਾਰ ਪ੍ਰੈਸ਼ਰ ਹਾਰਨ ਵਜਾਉਣਾ ਅਤੇ ਮੋਟਰ ਸਾਈਕਲਾਂ ਨਾਲ ਪਟਾਕੇ ਪਾਉਣਾ ਕਾਨੂੰਨਨ ਅਪਰਾਧ ਹੈ।ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਸ਼ੋਰ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਪ੍ਰਦੂਸਣ ਕੰਟੋਰਲ ਬੋਰਡ ੱਸਹਿਯੋਗ ਕੀਤਾ ਜਾਵੇ।ਇਸ ਮੌਕੇ ਟੈ੍ਰਫਿਕ ਪੁਲਿਸ ਦੇ ਏ.ਐਸ.ਆਈ ਕਸ਼ਮੀਰ ਸਿੰਘ, ਰਾਜਕਰਨ ਸਿੰਘ ਅਤੇ ਰਮੇਸ਼ ਕੁਮਾਰ ਵੀ ਹਾਜਰ ਸਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media