ਐਮ.ਆਰ ਟੀਕੇ ਦੀ ਜਾਣਕਾਰੀ ਲਈ ਜਾਰੀ ਕੀਤਾ ਟੋਲ ਫ੍ਰੀ ਨੰ:104
ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ 1 ਮਈ ਤੋਂ ਸ਼ੁਰੂ ਕੀਤੀ ਐਮ.ਆਰ ਟੀਕਾਕਰਨ ਮੁਹਿੰਮ ਦੌਰਾਨ 9 ਮਹੀਨਿਆਂ ਤੋ 15 ਸਾਲ ਤੱਕ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਐਮ.ਆਰ ਟੀਕਾਕਰਣ ਕੀਤਾ ਜਾ ਰਿਹਾ ਹੈ।ਇਸ ਸਬੰਧੀ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜਿਲੇ੍ਹ ਵਿੱਚ 422302 ਬੱਚਿਆਂ ਨੂੰ ਐਮ.ਆਰ ਦੇ ਟੀਕੇ ਲਗਾਏ ਜਾ ਚੁੱਕੇ ਹਨ ਅਤੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਐਮ.ਆਰ ਟੀਕਾ ਲਗਵਾਉਣ ਲਈ ਬਹੁਤ ਰੁਚੀ ਦਿਖਾਈ ਜਾ ਰਹੀ ਹੈ। ਡਾ: ਘਈ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਐਮ.ਆਰ ਦੇ ਟੀਕੇ ਲਈ ਸਪੈਸ਼ਲ ਹੈਲਪਲਾਈਨ ਬਣਾਈ ਗਈ ਹੈ, ਜਿਸ ਦੇ ਟੋਲ ਫ੍ਰੀ ਨੰ: 104 ’ਤੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਸੰਘਾ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਦੀਆਂ ਕੋਸ਼ਿਸਾਂ ਸਦਕਾ ਇਸ ਮੁਹਿੰਮ ਵਿੱਚ 70 ਫੀਸਦੀ ਟੀਚਾ ਮੁਕੰਮਲ ਕੀਤਾ ਜਾ ਚੁੱਕਾ ਹੈ।ਸਿਵਲ ਸਰਜਨ ਨੇ ਅਪੀਲ ਕੀਤੀ ਕਿ ਜਿਹੜੇ ਬੱਚੇ ਸਕੂਲਾਂ ਵਿੱਚ ਕਿਸੇ ਕਾਰਣਾਂ ਕਰਕੇ ਟੀਕਾਕਰਣ ਤੋਂ ਰਹਿ ਗਏ ਸਨ, ਉਹਨਾਂ ਤੱਕ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਜਾ ਕੇ ਪਹੁੰਚ ਕੀਤੀ ਜਾ ਰਹੀ ਹੈ ਅਤੇ ਮਾਪਿਆਂ ਨੂੰ ਸਿਹਤ ਵਿਭਾਗ ਵੱਲੋਂ ਲਗਾਏ ਜਾ ਰਹੇ ਆਉੂਟਰੀਚ ਕੈਂਪਾਂ ਵਿੱਚ ਆਪਣੇ ਬੱਚਿਆਂ ਨੁੰ ਨਾਲ ਲਿਆ ਕੇ ਟੀਕਾਕਰਣ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ।ਸਿਹਤ ਵਿਭਾਗ ਵਲੋਂ ਟੀਮਾਂ ਬਣਾ ਕੇ ਬੱਚਿਆਂ, ਉਨਾਂ ਦੇ ਮਾਤਾ ਪਿਤਾ ਅਤੇ ਆਮ ਲੋਕਾਂ ਨੂੰ ਐਮ.ਆਰ ਟੀਕੇ ਦੇ ਲਾਭ ਬਾਰੇ ਘਰ ਘਰ ਜਾ ਕੇ ਵਿਸਥਾਰ `ਚ ਜਾਣਕਾਰੀ ਦੇ ਕੇ ਚੇਤਨਾ ਪੈਦਾ ਕੀਤੀ ਜਾ ਰਹੀ ਹੈ।ਹੁਣ ਸਿਹਤ ਵਿਭਾਗ ਵਲੋੋਂ ਸਰਕਾਰੀ ਹਸਪਤਾਲਾਂ, ਸਰਕਾਰੀ ਸਿਹਤ ਕੇਂਦਰਾਂ ਅਤੇ ਆਊਟਰੀਚ ਕੈਂਪ ਲਗਾ ਕੇ ਮੀਜ਼ਲਜ਼ ਅਤੇ ਰੂਬੈਲਾ ਤੋਂ ਬਚਾਅ ਸਬੰਧੀ ਟੀਕੇ ਲਗਾਏ ਜਾ ਰਹੇ ਹਨ ਤਾਂ ਜ਼ੋ 100 ਪ੍ਰਤੀਸ਼ਤ ਬੱਚਿਆਂ ਦਾ ਟੀਕਾਕਰਣ ਕੀਤਾ ਜਾ ਸਕੇ।ਉਹਨਾਂ ਦੱਸਿਆ ਕਿ ਇਹ ਬਹੁਤ ਜਰੂਰੀ ਹੈ ਕਿ 9 ਮਹੀਨੇ ਦੀ ਉਮਰ ਤੋਂ ਲੈ ਕੇ 15 ਸਾਲ ਤੱਕ ਦੀ ਉਮਰ ਦੇ ਹਰ ਇੱਕ ਬੱਚੇ ਦੇ ਐਮ.ਆਰ ਦਾ ਟੀਕਾ ਲਗਵਾਇਆ ਜਾਵੇ।ਜੇਕਰ ਇਸ ਮੁਹਿੰਮ ਦੌਰਾਨ ਕੋਈ ਬੱਚਾ ਇਸ ਟੀਕੇ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਬੱਚੇ ਦੀ ਸਿਹਤ, ਪਰਿਵਾਰ ਅਤੇ ਸਮਾਜ `ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।ਸਿਵਲ ਸਰਜਨ ਡਾ: ਹਰਦੀਪ ਸਿੰਘ ਘਈ ਨੇ ਦੱਸਿਆ ਕਿ ਅੱਜ ਇਸ ਮੁਹਿੰਮ ਤਹਿਤ ਡਾ: ਨੀਲਮ ਭਗਤ ਵੱਲੋਂ ਛੋਟਾ ਹਰੀਪੁਰਾ ਨਜਦੀਕ ਕਬੀਰ ਮੰਦਿਰ ਆਪਣੀ ਟੀਮ ਲੈ ਕੇ ਮੀਜਲ ਰੁਬੇਲਾ ਦੇ ਟੀਕੇ ਲਗਾੲੈ ਗਏ।
Punjab Post Daily Online Newspaper & Print Media