ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਸਥਾਨਕ ਸੈਲੀ ਰੋਡ ਸਥਿਤ ਲੇਬਰ ਹੋਸਟਲ ਬਿਲਡਿੰਗ ਇੰਪਰੂਵਮੈਂਟ ਟਰੱਸਟ (ਪਹਿਲੀ ਮੰਜਿਲ) ਨਜ਼ਦੀਕ
ਪੁਲਿਸ ਥਾਨਾ ਡਿਵੀਜਨ ਨੰਬਰ 2 ਵਿਖੇ ਆਮ ਚੋਣਾਂ-2019 ਨੂੰ ਲੈ ਕੇ ਬੀ.ਏ.ਐਲ ਕੰਪਨੀ ਬੰਗਲੌਰ ਪਾਸੋਂ ਵੋਟਿੰਗ ਮਸ਼ੀਨਾਂ ਦੇ 1320 ਬੈਲਟ ਯੂਨਿਟਾਂ ਅਤੇ 740 ਕੰਟਰੋਲ ਯੂਨਿਟ ਦਾ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਨਿਰੀਖਣ ਕੀਤਾ ਗਿਆ। ਇਹ ਜਾਣਕਾਰੀ ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਪਠਾਨਕੋਟ ਨੇ ਦਿੱਤੀ।ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਪਰੋਕਤ ਸਥਾਨ ਤੇ ਜਿਲ੍ਹਾ ਚੋਣ ਤਹਿਸੀਲਦਾਰ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀ ਹਾਜ਼ਰੀ ਵਿੱਚ ਇਕ ਵਿਸ਼ੇਸ ਮੀਟਿੰਗ ਕੀਤੀ ਗਈ।ਇਸ ਸਮੇਂ ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ, ਮਹਿੰਦਰ ਪਾਲ ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਨੂੰ 1320 ਬੈਲਟ ਯੂਨਿਟ ਅਤੇ 740 ਕੰਟਰੋਲ ਯੂਨਿਟ ਉਪਰੋਕਤ ਕੰਪਨੀ ਵੱਲੋਂ ਪ੍ਰਾਪਤ ਹੋਏ ਹਨ।ਉਨ੍ਹਾਂ ਦੱਸਿਆ ਕਿ ਬੈਲਟ ਯੂਨਿਟਾਂ ਅਤੇ ਕੰਟਰੋਲ ਯੂਨਿਟਾਂ ਨੂੰ ਸੈਲੀ ਰੋਡ ਸਥਿਤ ਲੇਬਰ ਹੋਸਟਲ ਬਿਲਡਿੰਗ ਇੰਪਰੂਵਮੈਂਟ ਟਰੱਸਟ (ਪਹਿਲੀ ਮੰਜ਼ਿਲ) ਨਜਦੀਕ ਪੁਲਿਸ ਥਾਨਾ ਡਿਵੀਜਨ ਨੰਬਰ 2 ਵਿਖੇ ਬਣਾਏ ਗਏ ਵੇਅਰ ਹਾਊਸ ਵਿਖੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਟੋਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਵੋਟਿੰਗ ਮਸ਼ੀਨਾਂ ਮੋਬਾਇਲ ਐਪ ਰਾਹੀ ਪ੍ਰਾਪਤ ਕਰਨ ਉਪਰੰਤ ਇਨ੍ਹਾਂ ਦੀ ਫਸਟ ਲੈਵਲ ਚੈਕਿੰਗ ਬੀ.ਈ.ਐਲ ਕੰਪਨੀ ਦੇ ਇੰਜੀਨੀਅਰਾਂ ਦੁਆਰਾ ਕੀਤੀ ਜਾਣੀ ਹੈ ਜੋ ਕਿ ਜਲਦੀ ਹੀ ਇਸ ਜਿਲ੍ਹੇ ਵਿੱਚ ਪਹੁੰਚ ਰਹੇ ਹਨ।ਉਨ੍ਹਾਂ ਵੱਲੋਂ ਪ੍ਰਾਪਤ ਹੋਏ ਇਹ ਬੈਲਟ ਯੂਨਿਟਾਂ ਅਤੇ ਕੰਟਰੋਲ ਯੂਨਿਟਾਂ ਨੂੰ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦਿਖਾਇਆ ਅਤੇ ਦੱਸਿਆ ਕਿ ਉਕਤ ਸਥਾਨ ਦੀ ਸੁਰੱਖਿਆ ਦੇ ਲਈ ਬਿਲਡਿੰਗ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ ਅਤੇ ਅੰਗ ਬੁਝਾਊ ਯੰਤਰ ਵੀ ਲਗਾਏ ਗਏ ਹਨ।ਉਨ੍ਹਾਂ ਦੱਸਿਆ ਕਿ ਬੈਲਟ ਯੂਨਿਟਾਂ ਅਤੇ ਕੰਟਰੋਲ ਯੂਨਿਟਾਂ ਦੀ ਸੁਰੱਖਿਆ ਦੇ ਲਈ ਪੁਲਿਸ ਵਿਭਾਗ ਵੱਲੋਂ ਗਾਰਦ ਵੀ ਉਪਲਬੱਧ ਕਰਵਾਈ ਗਈ ਹੈ ਜੋ 24 ਘੰਟੇ ਡਿਊਟੀ `ਤੇ ਤੈਨਾਤ ਰਹੇਗੀ।
Check Also
ਹਵਾ ਪ੍ਰਦੂਸ਼ਣ ਦੇ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ
ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ …
Punjab Post Daily Online Newspaper & Print Media