ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪਠਾਨਕੋਟ ਵੱਲੋਂ ਜਿਲੇ੍ਹ ਅੰਦਰ ਚਲਾਏ ਜਾ ਰਹੇ ਐਮ.ਆਰ ਟੀਕਾਕਰਨ ਅਭਿਆਨ ਦੇ ਸੰਬਧ
ਵਿੱਚ ਜਿਲਾ ਪ੍ਰੰਬਧੀ ਕੰਪਲੈਕਸ ਪਠਾਨਕੋਟ ਵਿਖੇ ਕੁਲਵੰਤ ਸਿੰਘ (ਆਈ.ਏ.ਐਸ) ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਮਦਰਸਾ ਅਤੇ ਗੁੱਜਰ ਸਮੁਦਾਇ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਬੱਚਿਆਂ ਨੂੰ ਕਵਰ ਕਰਨ ਦੀ ਪਲਾਨਿੰਗ ਬਾਰੇ ਚਰਚਾ ਕੀਤੀ ਗਈ।
ਇਸ ਮੌਕੇ ਜਿਲਾ੍ਹ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਅਭਿਆਨ ਸੰਬਧੀ ਜਾਣਕਾਰੀ ਦਿੰਦੇ ਹੇਏ ਦੱਸਿਆ ਕਿ ਸਿਹਤ ਵਿਭਾਗ ਵੱਲੋ ਹੁਣ ਤੱਕ ਸਾਰੇ ਸਕੂਲ਼ ਕਵਰ ਕਰਕੇ 9 ਮਹੀਨੇ ਤੋਂ 15 ਸਾਲ ਤੱਕ ਦੇ 152368 (97.60%) ਬੱਚਿਆਂ ਦੇ ਟੀਕੇ ਲੱਗ ਚੁੱਕੇ ਹਨ ਅਤੇ ਇਸ ਹਫਤੇ ਤੋ ਸ਼ੂਰੂ ਕੀਤੀ ਜਾ ਚੁੱਕੀ ਹੈ ਅਤੇ 8 ਦੀਆਂ ਟੀਮਾਂ ਵਲੋਂ ਬਲਾਕਾਂ ਦੀ ਮੋਨੀਟਰਿੰਗ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ।ਬੈਠਕ ’ਚ ਹਾਜ਼ਰ ਮਦਰੱਸਾ ਅਤੇ ਗੁੱਜਰ ਸਮੁਦਾਇ ਦੇ ਪ੍ਰਧਾਨਾਂ ਨੂੰ ਵਧੀਕ ਡਿਪਟੀ ਕਮਿਸ਼ਨਰ ਜੀ ਵਲੋ ਇਸ ਅਭਿਆਨ ਨੰੁੂ ਸੁਚੱਜੇ ਢੰਡ ਨਾਲ ਨੇਪਰੇ ਚੜਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।ਉਨਾਂ ਕਿਹਾ ਕਿ ਐਮ.ਆਰ ਦਾ ਟੀਕਾ ਬੱਚਿਆਂ ਨੂੰ ਦੋ ਖਤਰਨਾਕ ਬੀਮਾਰੀਆਂ ਖਸਰਾ ਅਤੇ ਰੂਬੇਲਾ ਤੋਂ ਸੱੁਰਖਿਆ ਪ੍ਰਦਾਨ ਕਰਵਾਉਣ ਲਈ ਲਗਾਇਆ ਜਾ ਰਿਹਾ ਹੈ ਜੋ ਕਿ 8 ਦੁਆਰਾ ਪੂਰੀ ਤਰਾਂ੍ਹ ਨਾਲ ਟੈਸਟਿਡ ਅਤੇ ਬਿਲਕੁੱਲ ਸੁਰੱਖਿਅਤ ਹੈ।ਇਸ ਲਈ ਉਹ ਬਿਨਾਂ ਕਿਸੇ ਡਰ ਦੇ ਐਮ.ਆਰ ਦਾ ਟੀਕਾ ਬੱਚਿਆਂ ਨੂੰ ਜ਼ਰੂਰ ਲਗਾਵਾਉਣ ਅਤੇ ਆਪਣੇ ਬੱਚਿਆਂ ਨੂੰ ਖਸਰਾ ਅਤੇ ਰੂਬੇਲਾ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਬਚਾਉਣ।ਇਸ ਮੌਕੇ ਪ੍ਰਧਾਨ ਰੋਸ਼ਨ ਦੀਨ, ਆਦਮਦੀਨ, ਮੁਰੀਦ ਅਲੀ, ਮੌਹਮਦ ਅਮਜ਼ਦ, ਮੌਹਮਦ ਜੂਨੀਸ, ਬਛੀਰ ਅਹਿਮਦ, ਜੂਮਾ, ਜਕੂਬ ਆਦਿ ਹਾਜ਼ਰ ਸਨ।
Check Also
ਹਵਾ ਪ੍ਰਦੂਸ਼ਣ ਦੇ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ
ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ …
Punjab Post Daily Online Newspaper & Print Media