ਦਿੱਲੀ, 13 ਜੂਨ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਮੋਦੀ ਆਪਣੇ ਦੌਰੇ ਵਿੱਚ ਆਧੁਨਿਕ ਅਤੇ ਵਿਸਤ੍ਰਿਤ ਭਿਲਾਈ ਸਟੀਲ ਪਲਾਂਟ ਰਾਸ਼ਟਰ ਨੂੰ ਸਮਰਪਿਤ ਕਰਨਗੇ।ਭਿਲਾਈ ਸਟੀਲ ਪਲਾਂਟ ਦੇ ਆਧੁਨਿਕੀਕਰਨ `ਚ ਉਤਪਾਦਨ, ਉਤਪਾਦ, ਗੁਣਵਤਾ, ਲਾਗਤ, ਮੁਕਾਬਲੇਬਾਜ਼ੀ, ਊਰਜਾ ਦਕਸ਼ਤਾ ਅਤੇ ਵਾਤਾਵਰਣ ਸੁਰਖਿਆ ਦੇ ਖੇਤਰ ਵਿੱਚ ਆਧੁਨਿਕ ਟੈਕਨੋਲੋਜੀ ਦਾ ਪ੍ਰਯੋਗ ਕੀਤਾ ਗਿਆ ਹੈ।
ੱਪ੍ਰਧਾਨ ਮੰਤਰੀ ਮੋਦੀ ਪ੍ਰੋਗਰਾਮ ਵਿਚ ਆਈ.ਆਈ.ਟੀ ਭਿਲਾਈ ਵਿਚ ਸਥਾਈ ਕੰਪਲੈਕਸ ਦਾ ਨੀਂਹ ਪੱਥਰ ਵੀ ਰੱਖਣਗੇ।ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭਾਰਤ ਨੈਟ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨ ਮੌਕੇ ਤਖ਼ਤੀ ਤੋਂ ਪਰਦਾ ਵੀ ਹਟਾਉਣਗੇ ਭਾਰਤ ਨੈਟ ਪ੍ਰੋਜੈਕਟ ਦੇ ਗ੍ਰਾਮ ਪੰਚਾਇਤਾਂ ਨੂੰ ਭੂਮੀਗਤ ਆਪਟੀਕਲ ਫਾਈਬਰ ਨੈਟਵਰਕ ਰਾਹੀਂ ਸੰਪਰਕ ਪ੍ਰਦਾਨ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜਗਦਲਪੁਰ ਅਤੇ ਰਾਏਪੁਰ ਦਰਮਿਆਨ ਹਵਾਈ ਸੇਵਾ ਦੀ ਸ਼ੁਰੂਆਤ ਵੀ ਕਰਨਗੇ।ਪ੍ਰਧਾਨ ਮੰਤਰੀ ਵੱਖ-ਵੱਖ ਯੋਜਨਾਵਾਂ ਤਹਿਤ ਲਾਭਾਰਥੀਆਂ ਨੂੰ ਲੈਪਟਾਪ, ਪ੍ਰਮਾਣ-ਪੱਤਰ ਅਤੇ ਚੈਕ ਦੇਣਗੇ। ਪ੍ਰਧਾਨ ਮੰਤਰੀ ਮੋਦੀ ਇਕ ਜਨਸਭਾ ਨੂੰ ਸੰਬੋਧਨ ਵੀ ਕਰਨਗੇ।ਭਿਲਾਈ ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਵਾਂ ਰਾਏਪੁਰ ਸਮਾਰਟ ਸ਼ਹਿਰ ਦਾ ਦੌਰਾ ਕਰਨਗੇ ਅਤੇ ਇੰਟੈਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਕਰਨਗੇ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media