ਦਿੱਲੀ, 13 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰੀ ਵਣਜ ਅਤੇ ਉਦਯੋਗ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ 10 ਤੋਂ 12 ਜੂਨ, 2018 ਤੱਕ ਅਮਰੀਕਾ ਦਾ ਦੌਰਾ ਕੀਤਾ। ਇਸ ਦੌਰਾਨ ਪ੍ਰਭੂ ਨੇ ਅਮਰੀਕਾ ਦੇ ਵਪਾਰ ਪ੍ਰਤੀਨਿਧੀ ਰਾਬਰਟ ਈ ਲਾਈਥੀਜਰ, ਵਣਜ ਮੰਤਰੀ ਵਿਲਬਰ ਐਲ ਰੋਸ ਅਤੇ ਖੇਤੀਬਾੜੀ ਮੰਤਰੀ ਸੋਨੀ ਪਰਡਿਊ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਭਾਰਤੀ ਗੁੱਟ ਦੇ ਸਹਿ ਚੇਅਰਮੈਨ ਮਾਰਕ ਰਾਬਰਟ ਵਾਰਨਰ ਅਤੇ ਜਾਨ ਕੋਰੀਅਨ ਨਾਲ ਸੰਯੁਕਤ ਬੈਠਕ ਵੀ ਕੀਤੀ। ਬੈਠਕ ਬੇਹੱਦ ਮਿਤਰਤਾਪੂਰਨ ਅਤੇ ਸੁਹਿਰਦਤਾ ਭਰੇ ਮਾਹੌਲ ਵਿੱਚ ਸਮਾਪਤ ਹੋਈ ਜਿਸ ਵਿੱਚ ਦੋਵਾਂ ਪੱਖਾਂ ਦੇ ਵਿਚਾਰਾਂ ਪ੍ਰਤੀ ਸਨਮਾਨ ਪ੍ਰਗਟਾਇਆ ਗਿਆ।ਵਿਚਾਰ-ਵਟਾਂਦਰਾ ਮੁੱਖ ਰੂਪ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਵਪਾਰ ਅਤੇ ਕਾਰੋਬਾਰੀ ਸਬੰਧਾਂ ਅਤੇ ਦੋਵਾਂ ਦੇਸ਼ਾਂ ਦੇ ਸਰੋਕਾਰਾਂ ਦਾ ਹੱਲ ਕਰਨ ’ਤੇ ਕੇਂਦਰਿਤ ਰਿਹਾ।
ਇਸ ਸੰਦਰਭ ਵਿੱਚ ਦੋਵਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀ ਛੇਤੀ ਹੀ ਮੁਲਾਕਾਤ ਕਰਨਗੇ।ਇਸ ਮੁਲਾਕਾਤ ਨਾਲ ਦੋਵਾਂ ਪੱਖਾਂ ਦੀ ਰੁਚੀ ਵਾਲੇ ਮੁੱਦਿਆਂ ਅਤੇ ਵਿਚਾਰ-ਵਟਾਂਦਰੇ ਦਾ ਸਕਾਰਾਤਮਕ ਅਤੇ ਰਚਨਾਤਮਕ ਨਤੀਜਾ ਨਿਕਲੇਗਾ।
ਆਪਣੇ ਦੌਰੇ ਵਿੱਚ ਸ਼੍ਰੀ ਸੁਰੇਸ਼ ਪ੍ਰਭੂ ਨੇ ਭਾਰਤ-ਅਮਰੀਕਾ ਵਪਾਰ ਪਰਿਸ਼ਦ (ਯੂ.ਐਮ.ਆਈ.ਵੀ.ਸੀ) ਅਤੇ ਭਾਰਤ-ਅਮਰੀਕਾ ਸਾਂਝੀ ਹਿੱਸੇਦਾਰੀ ਮੰਚ (ਯੂ.ਐਸ.ਆਈ.ਐਸ.ਪੀ.ਐਫ) ਰਾਹੀਂ ਅਯੋਜਿਤ ਬੈਠਕਾਂ ਵਿੱਚ ਵਪਾਰ ਅਤੇ ਉਦਯੋਗ ਜਗਤ ਦੇ ਪ੍ਰਮੁੱਖ ਵਿਅਕਤੀਆਂ ਨੂੰ ਸੰਬੋਧਨ ਕੀਤਾ ਅਤੇ ਹੋਰ ਹਿੱਸੇਦਾਰਾਂ ਨਾਲ ਬੈਠਕ ਕੀਤੀ।ਬੈਠਕ ਵਿੱਚ ਪ੍ਰਭੂ ਨੇ ਭਾਰਤੀ ਕੰਪਨੀਆਂ ਰਾਹੀਂ ਅਮਰੀਕਾ ਵਿੱਚ ਬਣੇ ਯਾਤਰੀ ਜਹਾਜਾਂ ਦੀ ਖਰੀਦ ਅਤੇ ਭਾਰਤ ਰਾਹੀਂ ਅਮਰੀਕਾ ਤੋਂ ਪੈਟਰੋਲੀਅਮ ਅਤੇ ਐਲ.ਐਨ.ਜੀ ਦੀ ਖਰੀਦ ਕਰਨ ਨਾਲ ਵਪਾਰ ਵਿੱਚ ਵਾਧੇ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਤੇਜ਼ ਆਰਥਿਕ ਵਾਧਾ ਇਨ੍ਹਾਂ ਹੋਰ ਨਵੇਂ ਖੇਤਰਾਂ ਵਿੱਚ ਨਵੇਂ ਬਜ਼ਾਰ ਦੇ ਮੌਕਿਆਂ ਦੀ ਸਿਰਜਣਾ ਕਰੇਗਾ।ਇਸ ਖਰੀਦ ਨਾਲ ਸਾਲ 2017 ਵਿੱਚ ਦੁਵੱਲੇ ਵਪਾਰ ਘਾਟੇ ਵਿੱਚ ਕਮੀ ਆਈ ਹੈ।ਭਵਿੱਖ ਵਿੱਚ ਵਿਕਰੀ ਇਸ ਪ੍ਰਵਿਰਤੀ ਨੂੰ ਜਾਰੀ ਰਖੇਗੀ ਅਤੇ ਦੋਵਾਂ ਦੇਸ਼ਾਂ ਦਰਮਿਆਨ ਸੰਤੁਲਤ ਵਪਾਰ ਸਬੰਧ ਦੀ ਸਿਰਜਣਾ ਕਰੇਗੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media