Friday, October 30, 2026

ਭਿ੍ਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮਾਸਿਕ ਮੀਟਿੰਗ

ਬਲਾਕ ਸੰਮਤੀ ਦੀ ਜਗ੍ਹਾ ਤੇ ਹੋ ਰਹੀ ਹੈ ਨਜਾਇਜ਼ ਉਸਾਰੀ ਤੋਂ ਅਫਸਰ ਬੇਖਬਰ – ਕਮਾਡੈਂਟ ਰਸ਼ਪਾਲ ਸਿੰਘ

ਸਮਰਾਲਾ, 13 ਜੂਨ (ਪੰਜਾਬ ਪੋਸਟ- ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਫਰੰਟ ਦੇ ਪ੍ਰਧਾਨ ਕਮਾਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਫਰੰਟ ਦੇ ਦਫਤਰ ਪੂਡਾ ਕੰਪਲੈਕਸ ਸਮਰਾਲਾ ਵਿਖੇ ਹੋਈ।ਜਿਸ ਵਿੱਚ ਖਮਾਣੋਂ, ਮਾਛੀਵਾੜਾ ਇਕਾਈਆਂ ਦੇ ਅਹੁੱਦੇਦਾਰਾਂ ਨੇ ਵੀ ਭਾਗ ਲਿਆ।ਸਭ ਤੋਂ ਪਹਿਲਾਂ ਕੈਪਟਨ ਮਹਿੰਦਰ ਸਿੰਘ ਦੀ ਧਰਮ ਪਤਨੀ ਦੀ ਬੇਵਕਤੀ ਮੌਤ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ।ਉਪਰੰਤ ਸਵਿੰਦਰ ਸਿੰਘ ਨੇ ਪਿਛਲੇ ਮਹੀਨੇ ਦੌਰਾਨ ਨਿਪਟਾਏ ਚਾਰ ਕੇਸਾਂ ਸਬੰਧੀ ਦੱਸਿਆ।ਅਵਤਾਰ ਸਿੰਘ ਉਟਾਲਾਂ ਨੇ ਕਿਹਾ ਕਿ ਪੰਜਾਬ ਵਿੱਚ ਪੰਚਾਇਤ ਚੋਣਾਂ ਨਜਦੀਕ ਆ ਰਹੀਆਂ ਹਨ।ਪਿੰਡਾਂ ਵਿੱਚ ਕੀਤੀ ਗਈ ਨਵੀਂ ਵਾਰਡਬੰਦੀ ਵਿੱਚ ਵੀ ਸਿਆਸੀ ਲੋਕਾਂ ਦੀ ਦਖਲਅੰਦਾਜ਼ੀ ਪੂਰੀ ਤਰ੍ਹਾਂ ਭਾਰੂ ਰਹੀ ਅਤੇ ਗਲਤ ਢੰਗ ਨਾਲ ਵਾਰਡਬੰਦੀ ਬਣਾਈਆਂ ਗਈਆਂ।ਸੁਰਿੰਦਰ ਕੁਮਾਰ ਨੇ ਅਫਸਰਸ਼ਾਹੀ ਉਤੇ ਵਰ੍ਹਦੇ ਕਿਹਾ ਕਿ ਜੇਕਰ ਅਫਸਰਸ਼ਾਹੀ ਆਪਣੇ ਫਰਜ ਪਛਾਣ ਲਵੇ ਤਾਂ ਸਰਕਾਰੀ ਦਫਤਰਾਂ ਵਿੱਚ ਗਰੀਬਾਂ ਦੀ ਹੋ ਰਹੀ ਲੁੱਟ ਬੰਦ ਹੋ ਸਕਦੀ ਹੈ।ਜੰਗ ਸਿੰਘ ਭੰਗਲਾਂ ਨੇ ਕਿਹਾ ਕਿ ਅੱਜ ਦਾ ਕਿਸਾਨ ਅਤੇ ਸਮਾਜ ਦਾ ਹਰੇਕ ਵਰਗ ਪਿਛਲੀ ਅਤੇ ਮੌਜੂਦਾ ਸਰਕਾਰ ਤੋਂ ਬੇਹੱਦ ਤੰਗ ਹੈ। ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਘਰ ਕਰ ਚੁੱਕਾ ਹੈ, ਸਾਰੇ ਹੀ ਭ੍ਰਿਸ਼ਟਾਚਾਰ ਵਿੱਚ ਪੂਰੀ ਤਰ੍ਹਾਂ ਗਲਤਾਨ ਹੋਏ ਪਏ ਹਨ।
ਕਮਾਂਡੈਂਟ ਰਸ਼ਪਾਲ ਸਿੰਘ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਜੇਕਰ ਪੂਰੇ ਪੰਜਾਬ ਅੰਦਰ ਫੈਲੇ ਭ੍ਰਿਸ਼ਟਾਚਾਰ ਦੀ ਗੱਲ ਛੱਡ ਕੇ ਇਕੱਲੇ ਸਮਰਾਲੇ ਸ਼ਹਿਰ ਦੀ ਕੀਤੀ ਜਾਵੇ ਤਾਂ ਇਸ ਦੀ ਉਦਾਹਰਣ ਸਥਾਨਕ ਰੈਸਟ ਹਾਊਸ ਵਿੱਚ ਬੀ.ਡੀ.ਪੀ.ਓ ਦਫਤਰ ਵੱਲੋਂ ਸਿਆਸੀ ਸ਼ਹਿ ਹੇਠ ਕਰਵਾਈ ਜਾ ਰਹੀ ਨਜਾਇਜ਼ ਉਸਾਰੀ ਹੈ।ਜਿਸ ਨੂੰ ਕੁੱਝ ਚਿਰ ਪਹਿਲਾਂ ਫਰੰਟ ਵੱਲੋਂ ਦਬਾਅ ਪਾਉਣ `ਤੇ ਰੋਕ ਦਿੱਤਾ ਗਿਆ ਸੀ, ਪ੍ਰੰਤੂ ਕੁੱਝ ਦਿਨਾਂ ਬਾਅਦ ਇਹ ਨਜਾਇਜ਼ ਉਸਾਰੀ ਫਿਰ ਚਾਲੂ ਹੋ ਗਈ ਹੈ।ਜਦੋਂ ਇਸ ਉਸਾਰੀ ਸਬੰਧੀ ਆ ਰਹੇ ਖਰਚੇ ਬਾਰੇ ਬੀ.ਡੀ.ਪੀ.ਓ ਸਮਰਾਲਾ ਨੂੰ ਪੁੱਛਿਆ ਗਿਆ ਕਿ ਇੱਥੇ ਖਰਚਾ ਕਿਥੋਂ ਕੀਤਾ ਜਾ ਰਿਹਾ ਹੈ ਤਾਂ ਬੀ.ਡੀ.ਪੀ.ਓ ਇਸ ਸਬੰਧੀ ਕੁੱਝ ਨਹੀਂ ਦੱਸ ਸਕਿਆ ਅਤੇ ਨਾ ਹੀ ਕੋਈ ਬਜ਼ਟ ਜਾਂ ਮਤਾ ਦਿਖਾ ਸਕਿਆ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਕੰਗ, ਰਾਜਿੰਦਰ ਸਿੰਘ, ਪ੍ਰੇਮ ਨਾਥ, ਸੁਖਵਿੰਦਰ ਸਿੰਘ ਮਾਛੀਵਾੜਾ, ਕਾਮਰੇਡ ਬੰਤ ਸਿੰਘ, ਪ੍ਰਿਥੀਪਾਲ ਸਿੰਘ, ਕੈਪਟਨ ਮਹਿੰਦਰ ਸਿੰਘ, ਬਲਦੇਵ ਸਿੰਘ ਖਮਾਣੋਂ, ਸਵਰਨ ਸਿੰਘ ਬਿਲਾਸਪੁਰ ਆਦਿ ਤੋਂ ਇਲਾਵਾ ਦੋ ਦਰਜਨ ਦੇ ਕਰੀਬ ਮੈਂਬਰਾਂ ਨੇ ਭਾਗ ਲਿਆ।

Check Also

ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ 

ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …

Leave a Reply