Saturday, November 21, 2026

ਬਾਈਪਾਸ ਰੋਡ `ਤੇ ਪੈਂਦੇ ਚੌਕਾਂ, ਡਿਵਾਈਡਰ ਕੱਟਾਂ ਅਤੇ ਬੈਰੀਕੇਟਾਂ `ਤੇ ਰਿਫਲੈਕਟਿਡ ਟੇਪ ਲਗਾਈ

ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਟ੍ਰੈਫਿਕ ਵਿਵਸਥਾ ਦੇ ਸੁਧਾਰ ਲਈ ਚੁੱਕੇ ਜਾ ਰਹੇ ਕਦਮਾ ਦੀ ਲੜੀ ਤਹਿਤ ਅੱਜ “ਏਕਸ ਕੇ ਹਮ ਬਾਰਿਕ” PPN1406201811ਸੇਵਾ ਸੁਸਾਇਟੀ ਮਜੀਠਾ ਰੋਡ ਦੇ ਸਹਿਯੋਗ ਨਾਲ ਟ੍ਰੈਫਿਕ ਐਜੂਕੇਸ਼ਨ ਸੈਲ ਅੰਮ੍ਰਿਤਸਰ ਵਲੋ ਦੁਰਘਟਨਾਵਾਂ ਰੋਕਣ ਲਈ ਬਾਈਪਾਸ ਰੋਡ `ਤੇ ਪੈਦੇ ਚੌਕਾਂ, ਡਿਵਾਈਡਰ ਕੱਟਾ ਅਤੇ ਸ਼ਹਿਰ ਵਿੱਚ ਨਾਕਾਬੰਦੀ ਲਈ ਲਗਾਏ ਗਏ ਬੈਰੀਕੇਟਾਂ `ਤੇ ਰਿਫਲੈਕਟਡ ਟੇਪ ਲਗਾਈ ਗਈ।ਏ.ਡੀ.ਸੀ.ਪੀ ਟ੍ਰੈਫਿਕ ਗੋਰਵ ਤੂਰਾ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਅਤੇ ਖਾਸ ਕਰ ਐਕਸੀਡੈਟਾਂ ਨੂੰ ਰੋਕਣ ਲਈ ਹਰ ਉਪਰਾਲਾ ਕਰ ਰਹੀ ਹੈ । ਕਿਉਕਿ ਬਾਈਪਾਸ ਰੋਡ `ਤੇ ਲਾਈਟਾਂ ਦੀ ਘਾਟ ਹੋਣ ਕਾਰਨ ਵਾਹਨ ਚਾਲਕਾਂ ਨੂੰ ਸੜਕ `ਤੇ ਪੈਂਦੇ ਡਿਵਾਈਡਰ ਕੱਟ ਕਈ ਵਾਰ ਦਿਖਾਈ ਨਹੀ ਦਿੰਦੇ ਅਤੇ ਅਕਸਰ ਹਾਦਸੇ ਹੋ ਜਾਦੇ ਹਨ।ਇਸ ਕਰਕੇ ਏਕਸ ਕੇ ਹਮ ਬਾਰਿਕ ਸੁਸਾਇਟੀ ਦੇ ਸਹਿਯੋਗ ਨਾਲ ਅੱਜ ਸਬ ਇੰਸਪੈਕਟਰ ਪਰਮਜੀਤ ਸਿੰਘ, ਐਚ.ਸੀ ਕੰਵਲਜੀਤ ਸਿੰਘ, ਐਚ.ਸੀ ਸਲਵੰਤ ਸਿੰਘ ਸੁਸਾਇਟੀ ਦੇ ਚੇਅਰਮੈਨ ਵਰਿੰਦਰਪਾਲ ਸਿੰਘ, ਦਵਿੰਦਰ ਸਿੰਘ ਗਿੱਲ ਪ੍ਰੈਸੀਡੈਟ, ਕਰਵਲਦੀਪ ਸਿੰਘ ਜਨ: ਸੈਕਟਰੀ, ਲਖਵਿੰਦਰ ਸਿੰਘ, ਅਰਵਿੰਦਰ ਸਿੰਘ ਅਤੇ ਮਗਨਦੀਪ ਸਿੰਘ ਵੱਲੋ ਇਹ ਉਪਰਾਲਾ ਕੀਤਾ ਗਿਆ ਤਾ ਜੋ ਰਾਤ ਸਮੇ ਹੁੰਦੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।ਉਹਨਾ ਨੇ ਆਮ ਪਬਲਿਕ ਦੀ ਜਾਣਕਾਰੀ ਲਈ ਦੱਸਿਆ ਕਿ ਸੜਕ `ਤੇ ਚੱਲਦਿਆਂ ਅਗਰ ਸ਼ਹਿਣਸ਼ੀਲਤਾ ਬਰਕਰਾਰ ਰੱਖੀ ਜਾਵੇ ਅੱਖਾ, ਕੰਨ ਅਤੇ ਦਿਮਾਗ ਦਾ ਸੁਮੇਲ ਹੋਵੇ ਤਾਂ ਦੁਰਘਟਨਾ ਤੋਂ ਬਚਿਆ ਜਾ ਸਕਦਾ ਹੈ।ਉਹਨਾ ਏਕਸ ਕੇ ਹਮ ਬਾਰਿਕ ਸੇਵਾ ਸੁਸਾਇਟੀ ਦਾ ਧੰਨਵਾਦ ਕਰਦਿਆ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਅਜਿਹੇ ਉਪਰਾਲੇ ਕਰਨ ਦੀ ਅਪੀਲ ਕੀਤੀ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …

Leave a Reply