ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ- ਅਮਨ) – ਬਾਬਾ ਸ਼ੇਰੇ ਸ਼ਾਹ ਅਲੀ ਦਾ ਸਲਾਨਾ ਮੇਲਾ ਕੋਟ ਖਾਲਸਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ।ਹਰ ਸਾਲ ਦੀ ਤਰ੍ਹਾਂ ਮੰਗਲ ਸਿੰਘ, ਨਿਰਮਲ ਸਿੰਘ ਅਤੇ ਰਾਮ ਲੁਭਾਇਆ ਵਲੋਂ ਆਪਣੇ ਪਿਤਾ ਸਵ: ਮੱਖਣ ਸਿੰਘ ਉਰਫ ਲੱਡੂ ਉਸਤਾਦ ਦੀ ਯਾਦ ਵਿਚ ਦਰਗਾਹ `ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਦਰਗਾਹ ਤੇ ਸਿਹਰਾਬੰਦੀ ਵੀ ਕੀਤੀ ਗਈ।ਸ਼ਾਮ ਨੂੰ ਕੇਕ ਵੀ ਕੱਟਿਆ ਗਿਆ ਅਤੇ ਰਾਤ ਨੂੰ ਪ੍ਰਸਿੱਧ ਕਵਾਲ ਪਾਰਟੀਆਂ ਨੇ ਗੁਣਗਾਣ ਕਰਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ।ਮੰਗਲ ਸਿੰਘ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਪੀਰਾਂ ਦੀ ਮਹਿੰਦੀ ਦੀ ਰਸਮ ਵੀ ਅਦਾ ਕੀਤੀ ਗਈ ਅਤੇ ਸੁੰਦਰ ਰੱਥ ਯਾਤਰਾ ਵੀ ਕੱਢੀ ਗਈ। ਸੰਗਤਾਂ ਲਈ ਲੰਗਰ ਭੰਡਾਰਾ ਵੀ ਅਤੁੱਟ ਵਰਤਾਇਆ ਗਿਆ।
ਮੁੱਖ ਸੇਵਾਦਾਰ ਮੀਆ ਸੰਨੀ ਨੇ ਸੰਗਤਾਂ ਦਾ ਮੇਲੇ ਵਿਚ ਵੱਧ ਚੜ੍ਹ ਕੇ ਸਹਿਯੋਗ ਕਰਨ ਲਈ ਧੰਨਵਾਦ ਕੀਤਾ।ਇਸ ਮੌਕੇ ਵਿੱਕੀ, ਸਾਜਨ, ਸਾਵਨ, ਰਾਜੂ, ਅਭੀ, ਦੀਪਕ ਸਿੰਘ, ਸੋਨੀ, ਸੋਨੂੰ, ਛੰਨੋ, ਰਾਜਾ, ਲੱਭਾ, ਬਲਬੀਰ ਸਿੰਘ ਪ੍ਰਧਾਨ, ਸ਼ਮਸ਼ੇਰ ਸਿੰਘ ਭੱਟੀ, ਟੋਨੀ ਭੱਟੀ, ਸਾਗਰ ਆਦਿ ਨੇ ਵੀ ਸੇਵਾ ਨਿਭਾਈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media