ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਠਾਕੁਰ ਸਿੰਘ ਆਰਟ ਗੈਲਰੀ ਵਿਖੇ ਨੌਰਥ ਜੌਨ ਕਲਚਰ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਸਫਲਤਾਪੂਰਵਕ ਚੱਲ ਰਹੇ ਸਮਰ ਆਰਟ ਕੈਂਪ ਦੌਰਾਨ ਆਪਣੇ ਜੀਵਨ ਦਾ ਵੱਡਾ ਹਿੱਸਾ ਆਰਟ ਦੇ ਲੇਖੇ ਲਾਉਣ ਵਾਲੇ ਉਘੇ ਕਲਾਕਾਰਾਂ ਦੀ ਪ੍ਰਦਰਸ਼ਨੀ `ਦ ਹਿਡਨ ਟਰਈਅਰ` ਦੇ ਬੈਨਰ ਹੇਠ ਲਗਾਈ ਗਈ।ਇਸ ਪ੍ਰਦਰਸ਼ਨੀ ਵਿੱਚ ਆਰਕੀਟੈਕਟ ਮੋਹਿੰਦਰਜੀਤ ਸਿੰਘ, ਡਾ. ਗੋਪਾਲ ਕਰੋੜੀਵਾਲ, ਓ.ਪੀ ਵਰਮਾ ਅਤੇ ਕੇ.ਕੇ ਸ਼ਰਮਾ ਆਦਿ ਦੀਆਂ ਵਿਲੱਖਣ ਕਿਸਮ ਦੀਆਂ ਪੇਟਿੰਗਾਂ, ਸਕਲਪਚਰ (ਮੂਰਤੀ ਕਲਾ), ਆਰਟੀਫੇਕਟਸ ਅਤੇ ਕਿਤਾਬਾਂ ਪ੍ਰਦਰਸ਼ਿਤ ਕੀਤੀਆਂ ਗਈਆਂ।ਮੁੱਖ ਮਹਿਮਾਨ ਉਘੇ ਵਿਦਵਾਨ ਅਤੇ ਪ੍ਰਸਿੱਧ ਚਿੱਤਰਕਾਰ ਕੁਲਵੰਤ ਸਿੰਘ ਸੂਰੀ ਸਨ, ਜਿੰਨਾਂ ਦਾ ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਫੁਲਾਂ ਨਾਲ ਸਵਾਗਤ ਕੀਤਾ।ਮੁੱਖ ਮਹਿਮਾਨ ਕੁਲਵੰਤ ਸਿੰਘ ਸੂਰੀ ਅਤੇ ਆਰਟ ਗੈਲਰੀ ਦੇ ਪ੍ਰਧਾਨ ਤੇ ਹੋਰਨਾਂ ਸ਼ਖਸ਼ੀਅਤਾਂ ਨੇ ਆਰਟਿਸਟਾਂ ਦੇ ਕੰਮ ਨੂੰ ਗਹਿਰਾਈ ਨਾਲ ਵਾਚਿਆ।ਇਸ ਸਮੇਂ ਅਤੁਲ ਮੇਹਰਾ, ਕਰਮਜੀਤ ਸਿੰਘ, ਨਰਿਦੰਰ ਸਿੰਘ, ਕੁਲਵੰਤ ਸਿੰਘ ਗਿੱਲ, ਰਵਿੰਦਰ ਢਿਲੋ, ਗੁਰਜੀਤ ਕੋਰ, ਰਮੇਸ਼ ਕੁਮਾਰ ਵਰਮਾ, ਡਾ. ਪੀ. ਐਸ ਗਰੋਵਰ, ਸੁਭਾਸ਼ ਚੰਦਰ, ਨਰਿੰਦਰ ਨਾਥ ਕਪੂਰ ਆਦਿ ਕਾਲਕਾਰ ਹਾਜਰ ਸਨ। ਆਰਟ ਗੈਲਰੀ ਦੇ ਜਨਰਲ ਸੈਕਟਰੀ ਡਾ. ਏ.ਐਸ ਚਮਕ ਨੇ ਦੱਸਿਆ ਕਿ ਇਸ ਸਮਰ ਆਰਟ ਕੈਂਪ ਵਿੱਚ ਚੈਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਪ੍ਰਧਾਨ ਸ਼ਿਵਦੇਵ ਸਿੰਘ ਦੇ ਉਪਰਾਲੇ ਸਦਕਾ ਆਰਟ ਦੀਆਂ ਵੱਖ-ਵੱਖ ਕਲਾਵਾਂ ਨਾਲ ਸਬੰਧਿਤ ਗਤੀਵਿਧੀਆਂ ਕਰਵਾਈਆਂ ਜਾ ਰਹੀਆ ਹਨ।ਉਨਾਂ ਕਿਹਾ ਕਿ ਇਹ ਪ੍ਰਦਰਸ਼ਨੀ 16 ਤੋ 19 ਜੂਨ 2018 ਤੱਕ ਜਾਰੀ ਰਹੇੇਗੀ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media